ਬਾਲੀਵੁੱਡ ਇੰਡਸਟਰੀ ਨੇ ਫਿਲਮਾਂ ਦੇ ਨਿਰਮਾਣ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਤੋਂ ਕੀਤੀ ਇਹ ਮੰਗ
5/20/2020 11:01:32 AM

ਮੁੰਬਈ (ਬਿਊਰੋ) — ਦੇਸ਼ ਭਰ 'ਚ ਲਾਕਡਾਊਨ ਲਾਗੂ ਕੀਤੇ ਜਾਣ ਤੋਂ ਪਹਿਲਾਂ ਯਾਨੀ ਕਿ 19 ਮਾਰਚ ਤੋਂ ਹੀ ਬਾਲੀਵੁੱਡ ਅਤੇ ਟੀ. ਵੀ. ਜਗਤ 'ਚ ਸ਼ੂਟਿੰਗ ਪੂਰੀ ਤਰ੍ਹਾਂ ਬੰਦ ਹੈ। ਚੌਥੀ ਵਾਰ ਲਾਕਡਾਊਨ ਵਧ ਜਾਣ ਤੋਂ ਬਾਅਦ ਜਲਦ ਸ਼ੁਰੂ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਅਜਿਹੇ 'ਚ ਫਿਲਮੀ ਸਿਤਾਰਿਆਂ ਦੀ 32 ਕ੍ਰਾਫਟ ਸੰਸਥਾਵਾਂ ਦੀ ਮਦਦ ਬਾਡੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਇਕ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਸਾਹਮਣੇ ਫਿਲਮਾਂ ਦੇ ਨਿਰਮਾਣ ਨਾਲ ਸਬੰਧਿਤ ਇਕ ਵਿਸ਼ੇਸ਼ ਇਜਾਜ਼ਤ ਮੰਗੀ ਹੈ।
ਇਕ ਚਿੱਠੀ ਦੀ ਜ਼ਰੀਏ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਮੁੱਖ ਮੰਤਰੀ ਨੂੰ ਲਿਖਿਆ ਹੈ ਕਿ ਉਹ ਇੰਡਸਟਰੀ ਨੂੰ ਫਿਲਮਾਂ, ਸੀਰੀਅਲਸ ਤੇ ਵੈੱਬ ਸ਼ੋਅਜ਼ ਦੇ ਪੋਸਟ ਪ੍ਰੋਡਕਸ਼ਨ ਦੀ ਇਜਾਜ਼ਤ ਦੇਣ। ਪੋਸਟ ਪ੍ਰੋਡਕਸ਼ਨ ਫਿਲਮਾਂ, ਸੀਰੀਅਲਜ਼ ਅਤੇ ਵੈੱਬ ਸ਼ੋਅਜ਼ ਦੀ ਸ਼ੂਟਿੰਗ ਤੋਂ ਬਾਅਦ ਬਚੀ ਹੋਈ ਤਕਨੀਕੀ ਪ੍ਰਕਿਰਿਆ ਹੁੰਦੀ ਹੈ, ਜਿਸ ਨੂੰ ਪੂਰਾ ਹੁੰਦੇ ਹੀ ਕੋਈ ਵੀ ਫਿਲਮ, ਸੀਰੀਅਲ ਜਾਂ ਵੈੱਬ ਸ਼ੋਅਜ਼ ਬਣ ਕੇ ਤਿਆਰ ਹੋ ਜਾਂਦਾ ਹੈ।
ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਡਾਇਰੈਕਟਰ ਬੀ. ਐੱਨ. ਤਿਵਾਰੀ ਨੇ ਕਿਹਾ, ''ਪੋਸਟ ਪ੍ਰੋਡਕਸ਼ਨ ਯਾਨੀ ਆਡੀਟਿੰਗ, ਸਾਊਂਡ ਰਿਕਾਰਡਿੰਗ, ਮਿਊਜ਼ਿਕ ਰਿਕਾਰਡਿੰਗ ਅਤੇ ਹੋਰ ਸਾਰੇ ਤਕਨੀਕ ਕੰਮ ਇੰਡੋਰ ਯਾਨੀਕਿ ਸਟੂਡੀਓ 'ਚ ਪੂਰੇ ਕੀਤੇ ਜਾਂਦੇ ਹਨ। ਇਕ ਸਟੂਡੀਓ 'ਚ ਇਕ ਸਮੇਂ 'ਚ 4-5 ਲੋਕਾਂ ਤੋਂ ਜ਼ਿਆਦਾ ਨਹੀਂ ਹੁੰਦੇ ਹਨ। ਅਜਿਹੇ 'ਚ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਬੇਹੱਦ ਸੌਖਾ ਹੋਵੇਗਾ।'' ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਅਜਿਹੀ ਕਈ ਵੱਡੀਆਂ-ਛੋਟੀਆਂ ਫਿਲਮਾਂ, ਸੀਰੀਅਲਸ ਅਤੇ ਵੈੱਬ ਸ਼ੋਅਜ਼ ਹਨ, ਜਿਨ੍ਹਾਂ ਦਾ ਪੋਸਟ ਪ੍ਰੋਡਕਸ਼ਨ ਦਾ ਕੰਮ ਅਧੂਰਾ ਪਿਆ ਹੈ। ਉਨ੍ਹਾਂ ਮੁਤਾਬਕ, ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦੇ ਹੋਏ ਸ਼ੂਟਿੰਗ ਕਰਨ ਦੀ ਇਜਾਜ਼ਤ ਭਾਵੇਂ ਹੀ ਨਾ ਮਿਲੇ ਪਰ ਪੋਸਟ ਪ੍ਰੋਡਕਸ਼ਨ ਦੀ ਇਜਾਜ਼ਤ ਮਿਲਣਾ ਵੀ ਆਪਣੇ-ਆਪ 'ਚ ਇਕ ਰਾਹਤ ਦੀ ਗੱਲ ਹੋਵੇਗੀ ਅਤੇ ਬੇਰੋਜ਼ਗਾਰ ਹੋਏ ਹਜ਼ਾਰਾਂ ਤਕਨੀਸ਼ੀਅਨ ਨੂੰ ਦੁਬਾਰਾ ਕੰਮ ਮਿਲੇਗਾ ਅਤੇ ਉਨ੍ਹਾਂ ਦੀ ਆਮਦਨੀ ਸ਼ੁਰੂ ਹੋ ਜਾਵੇਗੀ।
ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਡਾਇਰੈਕਟਰ ਬੀ. ਐੱਨ. ਤਿਵਾਰੀ ਨੇ ਕਿਹਾਸ ''ਸਾਨੂੰ ਉਮੀਦ ਹੈ ਕਿ ਮੁੱਖ ਮੰਤਰੀ ਨੂੰ ਸਾਡੀ ਇਸ ਮੰਗ 'ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਮਈ ਦੇ ਅੰਤ ਤੱਕ ਸਾਨੂੰ ਇਹ ਇਜਾਜ਼ਤ ਮਿਲ ਜਾਵੇ ਤਾਂ ਬਿਹਤਰ ਹੋਵੇਗਾ। ਸਾਨੂੰ ਮੁੱਖ ਮੰਤਰੀ ਦੇ ਜਵਾਬ ਦਾ ਇੰਤਜ਼ਾਰ ਹੈ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ