''ਯੇ ਰਿਸ਼ਤਾ ਕਿਆ ਕਹਿਲਾਤਾ ਹੈ'' ਫੇਮ ਸ਼ਿਵਾਂਗੀ ਜੋਸ਼ੀ ਦੇ ਦਾਦੇ ਦਾ ਹੋਇਆ ਦਿਹਾਂਤ
5/20/2020 11:29:56 AM

ਮੁੰਬਈ (ਬਿਊਰੋ)— 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਨਾਇਰਾ ਯਾਨੀ ਸ਼ਿਵਾਂਗੀ ਜੋਸ਼ੀ ਦੇ ਦਾਦਾ ਜੀ ਦਾ ਦਿਹਾਂਤ ਹੋ ਗਿਆ ਹੈ। ਆਪਣੇ ਦਾਦਾ ਜੀ ਦੇ ਇੰਝ ਚਲੇ ਜਾਣ ਨਾਲ ਸ਼ਿਵਾਂਗੀ ਕਾਫੀ ਦੁਖੀ ਹੈ। ਉਨ੍ਹਾਂ ਨੇ ਇੰਸਟਾ ਸਟੋਰੀ ’ਤੇ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਸ਼ਿਵਾਂਗੀ ਨੇ ਪੋਸਟ ਵਿਚ ਲਿਖਿਆ,‘‘ਬਦਕਿਸਮਤੀ ਹੈ ਕਿ ਮੈਂ ਆਪਣੇ ਦਾਦਾ ਜੀ ਨੂੰ ਖੋਹ ਦਿੱਤਾ ਹੈ। ਉਮੀਦ ਕਰਦੀ ਹਾਂ ਕਿ ਉਹ ਹੱਸਦੇ ਰਹਿਣ ਅਤੇ ਅਸਮਾਨ ਤੋਂ ਸਾਨੂੰ ਦੇਖਣ।’’
ਸ਼ਿਵਾਂਗੀ ਜੋਸ਼ੀ ਦੇ ਦਾਦਾ ਜੀ ਦਾ ਦਿਹਾਂਤ ਸੋਮਵਾਰ ਨੂੰ ਹੋਇਆ ਸੀ। ਸ਼ਿਵਾਂਗੀ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਹ ਸਮਾਂ ਕਾਫੀ ਮੁਸ਼ਕਲਾਂ ਭਰਿਆ ਹੈ। ਸ਼ਿਵਾਂਗੀ ਆਪਣੇ ਦਾਦਾ ਦੇ ਕਾਫ਼ੀ ਕਰੀਬ ਸਨ, ਉਹ ਉਨ੍ਹਾਂ ਨੂੰ ਪਿਆਰ ਨਾਲ ਦਾਦੂ ਬੁਲਾਉਂਦੀ ਸੀ।
ਸ਼ਿਵਾਂਗੀ ਜੋਸ਼ੀ ਦੀ ਗੱਲ ਕਰੀਏ ਤਾਂ ਲਾਕਡਾਊਨ ਵਿਚਕਾਰ ਉਹ ਆਪਣੇ ਘਰ ਦੇਹਰਾਦੂਨ ਗਈ ਹੋਈ ਹੈ। ਇੱਥੇ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ। ਸ਼ਿਵਾਂਗੀ ਦੇਹਰਾਦੂਨ ਤੋਂ ਆਪਣੇ ਵੀਡੀਓਜ਼ ਤੇ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ