Kaun Banega Crorepati: ਹੌਟਸੀਟ ਲਈ ਹੁਣ ਤਕ ਪੁੱਛੇ ਗਏ ਇਹ 11 ਸਵਾਲ

5/20/2020 11:51:53 AM

ਨਵੀਂ ਦਿੱਲੀ (ਬਿਊਰੋ) : 'ਕੌਨ ਬਨੇਗਾ ਕਰੋੜਪਤੀ' ਦੇ 12ਵੇਂ ਸੀਜ਼ਨ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਰਜਿਸਟ੍ਰੇਸ਼ਨ ਦਾ ਪਹਿਲਾ ਪੜਾਅ ਸਵਾਲਾਂ ਦਾ ਹੁੰਦਾ ਹੈ, ਜਿਥੇ ਦਰਸ਼ਕਾਂ ਨੂੰ ਹਰ ਦਿਨ ਇਕ ਸਵਾਲ ਪੁੱਛਿਆ ਜਾਂਦਾ ਹੈ ਅਤੇ ਇਸ ਦਾ ਜਵਾਬ 24 ਘੰਟਿਆਂ 'ਚ ਦੇਣਾ ਪਏਗਾ। ਇਸ ਪ੍ਰਕਿਰਿਆ 'ਚ ਸਹੀ ਜਵਾਬ ਦੇਣ ਵਾਲੇ ਮੁਕਾਬਲੇਬਾਜ਼ਾਂ 'ਚੋਂ ਕੁਝ ਨੂੰ ਅਗਲੇ ਪੜਾਅ ਲਈ ਚੁਣਿਆ ਜਾਵੇਗਾ। ਇਹ ਚੁਣੇ ਗਏ ਮੁਕਾਬਲੇਬਾਜ਼ਾਂ ਦਾ ਜਨਰਲ ਨਾਲੇਜ ਦਾ ਟੈਸਟ ਹੋਵੇਗਾ ਅਤੇ ਚੁਣੇ ਗਏ ਉਮੀਦਵਾਰ ਅੱਗੇ ਇੰਟਰਵਿਊ ਦੀ ਪ੍ਰੀਕਿਰਿਆ 'ਚ ਹਿੱਸਾ ਲੈਣਗੇ।
ਹਾਲੇ ਤੱਕ ਕੇਬੀਸੀ ਰਜਿਸਟ੍ਰੇਸ਼ਨ ਪ੍ਰਕਿਰਿਆ 'ਚ 11 ਸਵਾਲ ਪੁੱਛੇ ਗਏ ਹਨ, ਜੋ ਇਸ ਪ੍ਰਕਾਰ ਦੇ ਹਨ ਅਤੇ ਇਨ੍ਹਾਂ ਦੇ ਜਵਾਬ ਵੀ ਤੁਹਾਨੂੰ ਨਾਲ ਹੀ ਦਿੱਤੇ ਗਏ ਹਨ?

11ਵਾਂ ਸਵਾਲ ਮੁਕੇਸ਼ ਖੰਨਾ ਨੇ ਬੀ ਆਰ ਚੋਪੜਾ ਦੇ ਟੀ. ਵੀ. ਸੀਰੀਅਲ ਮਹਾਭਾਰਤ 'ਚ ਕਿਹੜਾ ਕਿਰਦਾਰ ਨਿਭਾਇਆ ਸੀ?
ਸਹੀ ਜਵਾਬ- ਭੀਸ਼ਮ

10ਵਾਂ ਸਵਾਲ ਇਕ ਘੜੀ ਦੀ ਸੂਈ ਨੂੰ 360 ਡਿਗਰੀ ਘੁੰਮਣ 'ਚ ਕਿੰਨਾ ਸਮਾਂ ਲੱਗਦਾ ਹੈ?
ਸਹੀ ਜਵਾਬ- 60 ਸੈਕਿੰਡ

9ਵਾਂ ਸਵਾਲ- ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਇਨ੍ਹਾਂ ਵਿਚੋਂ ਕਿੰਨਾ ਸ਼ਬਦਾਂ ਤੋਂ ਸ਼ੁਰੂ ਹੁੰਦੀ ਹੈ?
ਸਹੀ ਜਵਾਬ- ਅਸੀਂ, ਭਾਰਤ ਦੇ ਲੋਕ

8ਵਾਂ ਸਵਾਲ- ਕਿਸ ਧਰਮ ਦੇ ਨਾਂ ਦੀ ਉੱਤਪਤੀ ਮੂਲ ਤੌਰ 'ਤੇ ਇਕ ਸੰਸਕ੍ਰਿਤ ਸ਼ਬਦ 'ਸ਼ਿਸ਼ਯ' ਤੋਂ ਹੋਈ ਹੈ, ਜਿਸ ਦਾ ਸਹੀ ਅਰਥ 'ਅਨੁਯਾਈ' ਹੁੰਦਾ ਹੈ?
ਸਹੀ ਜਵਾਬ- ਸਿੱਖ

7ਵਾਂ ਸਵਾਲ- ਭਾਰਤ 'ਚ ਦਾਖਲੇ ਸਮੇਂ ਬ੍ਰਹਮਪੁੱਤਰ ਨਦੀ ਕਿਸ ਸੂਬੇ ਤੋਂ ਹੋ ਕੇ ਸਭ ਤੋਂ ਪਹਿਲਾਂ ਲੰਘਦੀ ਹੈ?
ਸਹੀ ਜਵਾਬ- ਅਰੁਣਾਚਲ ਪ੍ਰਦੇਸ਼

6ਵਾਂ ਸਵਾਲ- ਪੁਲੇਲਾ ਗੋਪੀਚੰਦ ਅਤੇ ਉਨ੍ਹਾਂ ਦੀਆਂ 2 ਵਿਦਿਆਰਥਣਾਂ ਨੇ ਕਿਸ ਖੇਡ 'ਚ ਰਾਜ਼ੀਵ ਗਾਂਧੀ ਖੇਡ ਰਤਨ ਪੁਰਸਕਾਰ ਜਿੱਤਿਆ ਹੈ?
ਸਹੀ ਜਵਾਬ- ਬੈਡਮਿੰਟਨ

5ਵਾਂ ਸਵਾਲ- ਆਪਣੇ ਸ਼ੁਰੂਆਤੀ ਕਰੀਅਰ 'ਚ ਵਾਗਲੇ ਕੀ ਦੁਨੀਆ, ਫੌਜੀ ਅਤੇ ਸਰਕਸ ਟੀ. ਵੀ. ਸੀਰੀਅਲਾਂ 'ਚ ਨਜ਼ਰ ਆਉਣ ਵਾਲੇ ਸੁਪਰ ਸਟਾਰ ਕੌਣ ਸਨ?
ਸਹੀ ਜਵਾਬ- ਸ਼ਾਹਰੁਖ ਖਾਨ

ਚੌਥਾ ਸਵਾਲ- 2020 'ਚ ਆਯੋਜਿਤ ਕਿਸ ਖੇਡ ਦੇ ਵਿਸ਼ਵ ਕੱਪ ਵਿਚ 16 ਸਾਲਾਂ ਸ਼ੇਫਾਲੀ ਵਰਮਾਂ ਨੇ ਭਾਰਤ ਵਲੋਂ ਹਿੱਸਾ ਲਿਆ ਸੀ।
ਸਹੀ ਜਵਾਬ- ਕ੍ਰਿਕੇਟ

ਤੀਜਾ ਸਵਾਲ- ਦਾਦਰਾ ਅਤੇ ਨਗਰ ਹਵੇਲੀ ਦੇ ਨਾਲ ਕਿਸ ਜਗ੍ਹਾ ਨੂੰ ਮਿਲਾ ਕੇ ਭਾਰਤ ਦੇ ਸਭ ਤੋਂ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਗਠਨ ਕੀਤਾ ਗਿਆ?
ਸਹੀ ਜਵਾਬ- ਦਮਨ ਅਤੇ ਦੀਊ

ਦੂਸਰਾ ਸਵਾਲ- ਫਿਲਮ ਬਾਲਾ 'ਚ ਆਯੁਸ਼ਮਾਨ ਖੁਰਾਣਾ ਵਲੋਂ ਨਿਭਾਇਆ ਗਿਆ ਕਿਰਦਾਰ ਬਾਲਮੁਕੁੰਦ ਸ਼ੁਕਲਾ, ਕਿਸ ਪ੍ਰੇਸ਼ਾਨੀ ਨਾਲ ਸੰਘਰਸ਼ ਕਰ ਰਿਹਾ ਹੈ।
ਸਹੀ ਜਵਾਬ- ਸਮੇਂ ਤੋਂ ਪਹਿਲਾਂ ਗੰਜਾਪਨ

ਪਹਿਲਾ ਸਵਾਲ- 2019 ਵਿਚ ਚੀਨ 'ਚ ਸਭ ਤੋਂ ਪਹਿਲਾਂ ਕਿਥੇ ਕੋਰੋਨਾ ਵਾਇਰਸ ਬੀਮਾਰੀ ਦੀ ਪਛਾਣ ਕੀਤੀ ਗਈ।
ਸਹੀ ਜਵਾਬ- ਵੁਹਾਨ

 

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News