ਹਾਲਾਤਾਂ ਤੋਂ ਹਾਰੇ ਇਨਸਾਨ ''ਚ ਜਜ਼ਬਾ ਭਰ ਰਿਹੈ ਰਣਜੀਤ ਬਾਵਾ ਦਾ ਗੀਤ ''ਮੰਜ਼ਿਲ'' (ਵੀਡੀਓ)
5/20/2020 12:07:16 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦਾ ਨਵਾਂ ਗੀਤ 'ਮੰਜ਼ਿਲ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇਸ ਗੀਤ 'ਚ ਰਣਜੀਤ ਬਾਵਾ ਵੱਲੋਂ ਬਹੁਤ ਹੀ ਖੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੀਤ 'ਮੰਜ਼ਿਲ' 'ਚ ਉਸ ਇਨਸਾਨ ਦੀ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ, ਜੋ ਕਿਤੇ ਨਾ ਕਿਤੇ ਸਮਾਜ 'ਚ ਸੰਘਰਸ਼ ਕਰਦਾ ਹੋਇਆ ਹਾਲਾਤਾਂ ਦੇ ਅੱਗੇ ਹਾਰ ਮੰਨ ਬੈਠਦਾ ਹੈ ਪਰ ਇਨਸਾਨ 'ਚ ਹੌਂਸਲਾ, ਹਿੰਮਤ ਅਤੇ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ਹਾਲਾਂਕਿ ਉਸ ਕੰਮ ਨੂੰ ਕਰਨ ਦਾ ਜਨੂੰਨ ਇਨਸਾਨ ਅੰਦਰ ਹੋਵੇ ਤਾਂ ਪੱਥਰਾਂ 'ਚੋਂ ਵੀ ਫੁੱਲ ਉੱਗ ਆਉਂਦੇ ਹਨ। ਇਹੀ ਕੁਝ ਇਸ ਗੀਤ 'ਚ ਦਿਖਾਇਆ ਗਿਆ ਹੈ ਕਿ ਇਨਸਾਨ ਨੂੰ ਆਪਣੇ 'ਤੇ ਕਦੇ ਵੀ ਨਕਾਰਤਮਕਤਾ ਨੂੰ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਅਤੇ ਆਖਿਰਕਾਰ ਜਿੱਤ ਉਸੇ ਇਨਸਾਨ ਦੀ ਹੁੰਦੀ ਹੈ, ਜੋ ਹਾਲਾਤਾਂ ਅੱਗੇ ਹਾਰ ਮੰਨਣ ਦੀ ਬਜਾਏ ਉਨ੍ਹਾਂ ਹਾਲਾਤਾਂ ਨਾਲ ਜੂਝਦਾ ਹੋਇਆ ਅੱਗੇ ਵੱਧਦਾ ਰਹਿੰਦਾ ਹੈ।
ਦੱਸ ਦਈਏ ਕਿ ਰਣਜੀਤ ਬਾਵਾ ਦਾ ਗੀਤ 'ਮੰਜ਼ਿਲ' ਦੇ ਬਹੁਤ ਹੀ ਖੂਬਸੂਰਤ ਬੋਲ ਬਿੱਕ ਢਿੱਲੋਂ ਨੇ ਲਿਖੇ ਹਨ। ਜਦੋਂਕਿ ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ। ਵੀਡੀਓ ਸੈਵੀਓ ਸੰਧੂ ਦੇ ਡਾਇਰੈਕਸ਼ਨ ਹੇਠ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਦਾ ਗੀਤ 'ਮੇਰਾ ਕੀ ਕਸੂਰ' ਟਾਈਟਲ ਹੇਠ ਆਇਆ ਸੀ ਪਰ ਇਹ ਗੀਤ ਨੂੰ ਲੈ ਕੇ ਵੀ ਕਾਫੀ ਵਿਵਾਦ ਹੋਇਆ, ਜਿਸ ਤੋਂ ਬਾਅਦ ਇਸ ਗੀਤ ਨੂੰ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ