ਯੂਲੀਆ ਵੰਤੂਰ ਨੂੰ ਫਿਲਮਾਂ ''ਚ ਲਿਆਉਣ ਦੀ ਤਿਆਰੀ ''ਚ ਸਲਮਾਨ ਖਾਨ
5/20/2020 12:26:51 PM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਬਾਲੀਵੁੱਡ 'ਚ ਕਈ ਅਦਾਕਾਰਾਂ ਨੂੰ ਲਾਂਚ ਕਰਨ ਦਾ ਸਿਹਰਾ ਜਾਂਦਾ ਹੈ। ਪਹਿਲਾ ਵੀ ਕਈ ਵਾਰ ਖਬਰਾਂ ਆਈਆਂ ਸਨ ਕਿ ਸਲਮਾਨ ਖਾਨ ਆਪਣੀ ਦੋਸਤ ਨੂੰ ਯੂਲੀਆ ਵੰਤੂਰ ਨੂੰ ਫਿਲਮ ਜਗਤ 'ਚ ਲਾਂਚ ਕਰ ਸਕਦੇ ਹਨ। ਹੁਣ ਸਲਮਾਨ ਖਾਨ ਨੇ ਯੂਲੀਆ ਵੰਤੂਰ ਨੂੰ ਬਾਲੀਵੁੱਡ 'ਚ ਲਿਆਉਣ ਦਾ ਮਨ ਬਣਾ ਲਿਆ ਹੈ ਤੇ ਯੂਲੀਆ ਵੰਤੂਰ ਵੀ ਜਲਦ ਹੀ ਆਪਣਾ ਬਾਲੀਵੁੱਡ ਡੈਬਿਊ ਕਰ ਸਕਦੀ ਹੈ।
ਰਿਪੋਰਟ ਮੁਤਾਬਕ ਸਲਮਾਨ ਖਾਨ ਯੂਲੀਆ ਨੂੰ ਲੈ ਕੇ ਵੱਡਾ ਅਨਾਊਂਸਮੈਂਟ ਕਰ ਸਕਦੇ ਹਨ। ਸੂਤਰਾਂ ਮੁਤਾਬਕ ਅਜੇ ਤਾਂ ਲਾਕਡਾਊਨ ਹੈ। ਜਦੋਂ ਸਾਲ ਦੇ ਆਖਰੀ ਤੱਕ ਸਭ ਕੁਝ ਆਮ ਹੋ ਜਾਵੇਗਾ, ਉਦੋਂ ਸਲਮਾਨ ਯੂਲੀਆ ਨੂੰ ਲੈ ਕੇ ਅਨਾਊਂਸਮੈਂਟ ਕਰ ਸਕਦੇ ਹਨ। ਇਸ ਤੋਂ ਪਹਿਲਾਂ ਯੂਲੀਆ ਸਿੰਗਿੰਗ 'ਚ ਆਪਣਾ ਹੱਥ ਅਜ਼ਮਾ ਚੁੱਕੀ ਹੈ।
ਦੱਸ ਦੇਈਏ ਕਿ ਯੂਲੀਆ ਲਾਕਡਾਊਨ 'ਚ ਸਲਮਾਨ ਖਾਨ ਦੇ ਫਾਰਮ ਹਾਊਸ 'ਤੇ ਹੀ ਰਹਿ ਰਹੀ ਹੈ। ਉਨ੍ਹਾਂ ਨਾਲ ਹੀ ਅਦਾਕਾਰ ਜੈਕਲੀਨ ਵੀ ਹੈ। ਜਿਨ੍ਹਾਂ ਨੇ ਹਾਲ ਹੀ 'ਚ ਸਲਮਾਨ ਖਾਨ ਦੇ ਨਾਲ ਗੀਤ ਵੀ ਸ਼ੂਟ ਕੀਤਾ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ