ਵਿਦੇਸ਼ 'ਚ ਜਾ ਕੇ ਗਗਨ ਕੋਕਰੀ ਨੇ ਕੀਤਾ ਅਜਿਹਾ ਕੰਮ, ਜਿਸ ਦੀ ਹਰ ਪਾਸੇ ਹੋ ਰਹੀ ਚਰਚਾ (ਵੀਡੀਓ)

11/16/2019 6:16:56 PM

ਜਲੰਧਰ (ਬਿਊਰੋ) — ਪੰਜਾਬੀ ਸਟਾਰਸ ਦੁਨੀਆਂ ਦੇ ਜਿਹੜੇ ਵੀ ਕੋਨੇ 'ਚ ਚਲੇ ਜਾਣ ਪਰ ਆਪਣੀ ਸਾਦਗੀ ਅਤੇ ਪੰਜਾਬੀ ਸਹਿਜ ਸੁਭਾਅ ਹਮੇਸ਼ਾ ਨਾਲ ਰੱਖਦੇ ਹਨ। ਅਜਿਹਾ ਹੀ ਸਾਦਗੀ ਪਸੰਦ ਗਾਇਕ ਹੈ ਗਗਨ ਕੋਕਰੀ, ਜਿੰਨ੍ਹਾਂ ਦੇ ਗੀਤਾਂ ਅਤੇ ਫਿਲਮਾਂ 'ਚ ਵੀ ਆਮ ਪੰਜਾਬੀ ਗੱਭਰੂ ਮੁਟਿਆਰਾਂ ਦੀ ਗੱਲ ਹੁੰਦੀ ਸੁਣਾਈ ਦਿੰਦੀ ਹੈ। ਖੁਦ ਵੀ ਗਗਨ ਕੋਕਰੀ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹਨ, ਜਿਸ ਦਾ ਸਬੂਤ ਦਿੰਦਾ ਹੈ ਹਾਲ ਹੀ 'ਚ ਸਾਹਮਣੇ ਆਇਆ ਉਨ੍ਹਾਂ ਦਾ ਵੀਡੀਓ।

 
 
 
 
 
 
 
 
 
 
 
 
 
 

Khao JALEBIAN 👑 Loving WINNIPEG as always 😍 Pange JATT huni poore lende a 😂 Love u Poora poora and agla gaana first look in 2 days 💪 dabbi challo kamm KHAAS BANDE aala

A post shared by Gagan Kokri (@gagankokri) on Nov 12, 2019 at 10:21pm PST


ਇਸ ਵੀਡੀਓ 'ਚ ਗਗਨ ਕੋਕਰੀ ਜਲੇਬੀਆਂ ਕੱਢਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਪੰਜਾਬ ਦਾ ਨਹੀਂ ਸਗੋਂ ਵਿਨੀਪੈੱਗ ਦਾ ਹੈ, ਜਿੱਥੇ ਗਗਨ ਕੋਕਰੀ ਇਹ ਕੰਮ ਕਰ ਰਹੇ ਹਨ। ਗਗਨ ਕੋਕਰੀ ਜ਼ਮੀਨ 'ਤੇ ਬੈਠ ਕਿਸੇ ਹਲਵਾਈ ਦੀ ਹੀ ਤਰ੍ਹਾਂ ਜਲੇਬੀਆਂ ਬਣਾ ਰਹੇ ਹਨ। ਵੀਡੀਓ ਬਣਾ ਰਿਹਾ ਵਿਅਕਤੀ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਇਹ ਕੋਕਰੀ ਦਾ ਹਲਵਾਈ ਉਨ੍ਹਾਂ ਨੇ 5000 ਹਜ਼ਾਰ 'ਤੇ ਰੱਖਿਆ ਹੈ। ਗਗਨ ਕੋਕਰੀ ਜਿਹੜੇ ਆਪਣੇ ਗੀਤਾਂ ਦੇ ਚਲਦੇ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਗਗਨ ਕੋਕਰੀ 'ਗੱਲਬਾਤ', 'ਬਲੈਸਿੰਗ ਆਫ ਰੱਬ', 'ਬਲੈਸਿੰਗ ਆਫ ਬੇਬੇ', 'ਬਲੈਸਿੰਗ ਆਫ ਬਾਪੂ', 'ਜ਼ਿਮੀਦਾਰ ਜੱਟੀਆਂ' ਆਦਿ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ। ਗੀਤਾਂ ਤੋਂ ਇਲਾਵਾ ਗਗਨ 'ਲਾਟੂ' ਅਤੇ 'ਯਾਰਾ ਵੇ' ਵਰਗੀਆਂ ਪੰਜਾਬੀਆਂ ਫਿਲਮਾਂ 'ਚ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News