ਗਗਨ ਕੋਕਰੀ ਜਲਦ ਆਪਣੇ ਨਵੇਂ ਗੀਤ 'ROLEX' ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ, ਪੋਸਟਰ ਕੀਤਾ ਸਾਂਝਾ
6/1/2020 9:30:54 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗਗਨ ਕੋਕਰੀ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਨਾਲ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। ਜੀ ਹਾਂ ਕਾਫੀ ਸਮੇਂ ਤੋਂ ਉਨ੍ਹਾਂ ਦੇ ਫੈਨਜ਼ ROLEX ਗੀਤ ਦੀ ਉਡੀਕ ਕਰ ਰਹੇ ਸਨ। ਗਗਨ ਕੋਕਰੀ ਨੇ ਗੀਤ ਦਾ ਨਵਾਂ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕਰਦਿਆਂ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਇਹ ਗੀਤ 5 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦੇ ਬੋਲ ਨਾਮੀ ਗੀਤਕਾਰ ਦੀਪ ਅੜੈਚਾਂ ਨੇ ਸ਼ਿੰਗਾਰੇ ਹਨ, ਜਿਸ ਦਾ ਵੀਡੀਓ Rahul Dutta ਵੱਲੋਂ ਤਿਆਰ ਕੀਤਾ ਗਿਆ ਹੈ।
ਜੇ ਗੱਲ ਕਰੀਏ ਗਗਨ ਕੋਕਰੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ 'ਬਲੈਸਿੰਗਸ ਆਫ ਰੱਬ', 'ਬਲੈਸਿੰਗਸ ਆਫ ਬੇਬੇ' ਅਤੇ 'ਬਲੈਸਿੰਗਸ ਆਫ ਬਾਪੂ', 'ਸ਼ੈਡ ਆਫ ਬਲੈਕ', 'ਖਾਸ ਬੰਦੇ', 'ਆਹੋ ਨੀ ਆਹੋ', 'ਬੇਰੁੱਖੀਆਂ', 'ਰਫ ਲੁੱਕ' ਵਰਗੇ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ 'ਚ ਵੀ ਆਪਣੇ ਜੌਹਰ ਦਿਖਾ ਚੁੱਕੇ ਹਨ। ਪਿਛਲੇ ਸਾਲ ਉਹ 'ਯਾਰਾ ਵੇ' ਫਿਲਮ 'ਚ ਮੁੱਖ ਕਿਰਦਾਰ 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਉਨ੍ਹਾਂ ਨਾਲ ਮੋਨਿਕਾ ਗਿੱਲ ਮੁੱਖ ਭੂਮਿਕਾ 'ਚ ਸੀ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਮਿਲਦਾ-ਜੁਲਦਾ ਹੁੰਗਾਰਾ ਮਿਲਿਆ ਸੀ।
ਗਗਨ ਕੋਕਰੀ ਆਪਣੇ ਪਿੰਡ ਕੋਕਰੀ ਕਲਾਂ 'ਚ ਆਪਣੇ ਸੁਫਨਿਆਂ ਦਾ ਮਹਿਲ ਤਿਆਰ ਕਰ ਰਹੇ ਹਨ, ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ, ''ਅੱਜ ਕਿੱਲਿਆਂ ਦੇ ਵਿਚ ਕੋਠੀ ਜੱਟ ਦੀ, ਕਦੇ ਆਈਆਂ ਸੀ ਤਰੇੜਾਂ ਵੀ ਮਕਾਨ 'ਤੇ। ਮੇਕਿੰਗ ਸੁਫਨਿਆਂ ਦਾ ਸੰਧੂ ਵਿਲਾ ਪਿੰਡ ਕੋਕਰੀ ਬੇਬੇ ਬਾਪੂ ਤੇ ਉਨ੍ਹਾਂ ਦੀ ਮਿਹਨਤ। ਆਪਣੀ ਜ਼ਿੰਦਗੀ 'ਚ ਬੰਦਾ ਪਿੰਡ 'ਚ ਇਕ ਵਾਰੀ ਹੀ ਘਰ ਬਣਾਉਂਦਾ। ਉਂਝ ਦੁਨੀਆ 'ਚ ਜਿੰਨੇ ਮਰਜ਼ੀ ਘਰ ਲੈ ਲਓ ਹੋਰ ਦੇਸ਼ਾਂ 'ਚ ਪਰ ਪਿੰਡ ਆਲੇ ਘਰ ਦਾ ਚਾਅ ਸਭ ਤੋਂ ਜ਼ਿਆਦਾ ਹੁੰਦਾ ਹੈ ਤੇ ਮੈਨੂੰ ਵੀ ਬਹੁਤ ਆ। ਮੈਂ ਇੰਤਜ਼ਾਰ ਨਹੀਂ ਕਰ ਸਕਦਾ ਇਸ ਦੀ ਫਾਈਨਲ ਲੁੱਕ ਲਈ। ਆਪਣੇ-ਆਪ 'ਤੇ ਵਿਸ਼ਵਾਸ਼ ਰੱਖੋ ਅਤੇ ਕੜੀ ਮਿਹਨਤ ਕਰੋ। ਰੱਬ ਤੁਹਾਨੂੰ ਪੈਂਨਸਿਲ ਦਿੰਦਾ ਹੈ, ਕਿਸਮਤ ਲਿਖਣ ਲਈ ਅਤੇ ਲਿਖਣੀ ਤੁਸੀਂ ਆਪ ਹੀ ਹੈ। ਕਈ ਵਾਰ ਮਿਟਾ ਕੇ ਵੀ ਲਿਖਣੀ ਪੈ ਸਕਦੀ ਆ।''
Jatt kithon DABDE ✌️ KHAAS BANDE 🔥
A post shared by Gagan Kokri (@gagankokri) on May 30, 2020 at 7:09am PDT
ਦੱਸ ਦਈਏ ਕਿ ਗਾਇਕੀ ਅਤੇ ਅਦਾਕਾਰੀ ਦੇ ਖੇਤਰ 'ਚ ਆਉਣ ਲਈ ਗਗਨ ਕੋਕਰੀ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਗਗਨ ਕੋਕਰੀ ਮੈਲਬੋਰਨ 'ਚ ਟੈਕਸੀ ਚਲਾਉਂਦੇ ਸਨ ਪਰ ਆਪਣੀ ਮਿਹਨਤ ਕਰਕੇ ਹੁਣ ਇਕ ਸਫਲ ਗਾਇਕ, ਅਦਾਕਾਰ ਤੇ ਬਿੱਜ਼ਨਸਮੈਨ ਹਨ। ਗਗਨ ਕੋਕਰੀ ਨੂੰ ਸਕੂਲ ਤੇ ਕਾਲਜ ਸਮੇਂ ਤੋਂ ਹੀ ਗਾਉਣ ਵਜਾਉਣ ਦਾ ਸ਼ੌਂਕ ਸੀ ਪਰ ਇਸ ਦੇ ਨਾਲ ਹੀ ਉਨ੍ਹਾਂ ਦੇ ਸਿਰ 'ਤੇ ਵਿਦੇਸ਼ ਜਾ ਕੇ ਆਪਣਾ ਭਵਿੱਖ ਬਣਾਉਣ ਦਾ ਭੂਤ ਵੀ ਸਵਾਰ ਸੀ। ਆਸਟਰੇਲੀਆ ਪਹੁੰਚਿਆ ਤਾਂ ਇੱਥੇ ਉਸ ਨੇ ਪੜ੍ਹਾਈ ਦੇ ਨਾਲ-ਨਾਲ ਟੈਕਸੀ ਚਲਾਈ। ਗਾਇਕੀ ਦੇ ਖੇਤਰ 'ਚ ਕਰੀਅਰ ਬਣਾਉਣ ਤੋਂ ਪਹਿਲਾਂ ਗਗਨ ਕੋਕਰੀ ਨੇ ਹਰ ਉਹ ਦਾਅ ਪੇਚ ਸਿੱਖੇ, ਜਿਹੜੇ ਕਿਸੇ ਗਾਇਕ ਨੂੰ ਸਫਲ ਗਾਇਕ ਬਣਾਉਂਦੇ ਹਨ। ਗਗਨ ਕੋਕਰੀ ਨੇ ਸੰਗੀਤ ਪ੍ਰਮੋਟਰ ਦੇ ਤੌਰ 'ਤੇ ਆਸਟਰੇਲੀਆ 'ਚ ਕੰਮ ਕੀਤਾ ਹੈ।
ROLEXAN aale jatt 🤟 Can’t wait to be with my TORONTO bros 🙏 ROLEX aaj kal ch ⌚️ ❤️
A post shared by Gagan Kokri (@gagankokri) on May 31, 2020 at 7:31pm PDT
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ