''ਗੰਗੂਬਾਈ ਕਾਠਿਆਵਾੜੀ'' ਦਾ ਫਰਸਟ ਲੁੱਕ ਆਊਟ, ਆਲੀਆ ਨੂੰ ਪਛਾਣਨਾ ਹੋਇਆ ਔਖਾ

1/15/2020 4:58:08 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਆਉਣ ਵਾਲੀ ਫਿਲਮ 'ਗੰਗੂਬਾਈ ਕਾਠਿਆਵਾੜੀ' ਦੀ ਪਹਿਲੀ ਲੁੱਕ ਰਿਲੀਜ਼ ਹੋ ਗਈ ਹੈ। ਆਲੀਆ ਭੱਟ ਨੂੰ ਪੋਸਟਰ 'ਚ ਪਛਾਣਨਾ ਕਾਫੀ ਮੁਸ਼ਕਿਲ ਲੱਗ ਰਿਹਾ ਹੈ। ਪੋਸਟਰ 'ਚ ਆਲੀਆ ਦਾ ਹੁਣ ਤੱਕ ਦਾ ਸਭ ਤੋਂ ਵੱਖਰਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਫਿਲਮ 'ਚ ਆਲੀਆ ਦਾ ਕਿਰਦਾਰ ਵੀ ਹੁਣ ਤੱਕ ਦੇ ਸਾਰੇ ਕਿਰਦਾਰਾਂ ਤੋਂ ਕਾਫੀ ਵੱਖਰਾ ਸਾਬਤ ਹੋਵੇਗਾ। ਆਲੀਆ ਭੱਟ ਦੀ ਇਸ ਫਿਲਮ ਤੋਂ ਦੋ ਲੁੱਕ ਸਾਹਮਣੇ ਆਏ ਹਨ। ਇਕ ਤਸਵੀਰ 'ਚ ਆਲੀਆ ਦਾ ਪੂਰਾ ਲੁੱਕ ਦਿਖਾਈ ਦੇ ਰਿਹਾ ਹੈ, ਜਦੋਂ ਕਿ ਦੂਜੇ 'ਚ ਆਲੀਆ ਦੇ ਲੁੱਕ ਦਾ ਕਲੋਜ਼ ਅੱਪ ਦੇਖਣ ਨੂੰ ਮਿਲ ਰਿਹਾ ਹੈ। ਉਸ ਦੇ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੰਜੇ ਲੀਲਾ ਭੰਸਾਲੀ ਇਸ ਫਿਲਮ ਦਾ ਡਾਇਰੈਕਸ਼ਨ ਕਰ ਰਹੇ ਹਨ।

 
 
 
 
 
 
 
 
 
 
 
 
 
 

Here she is, Gangubai Kathiawadi 🌹 #SanjayLeelaBhansali @prerna_singh6 @jayantilalgadaofficial @bhansaliproductions @penmovies

A post shared by Alia ☀️ (@aliaabhatt) on Jan 14, 2020 at 7:36pm PST


ਦੱਸ ਦੇਈਏ ਕਿ ਇਹ ਆਲੀਆ ਤੇ ਸੰਜੇ ਲੀਲਾ ਭੰਸਾਲੀ ਦੀ ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਭੰਸਾਲੀ, ਆਲੀਆ ਤੇ ਸਲਮਾਨ ਖਾਨ ਨਾਲ ਫਿਲਮ 'ਇਨਸ਼ਾਅੱਲ੍ਹਾ' ਬਣਾਉਣ ਜਾ ਰਹੇ ਹਨ ਪਰ ਸਲਮਾਨ ਕੋਲ ਡੇਟਸ ਨਾ ਹੋਣ ਕਰਕੇ ਭੰਸਾਲੀ ਨੇ ਆਲੀਆ ਨਾਲ 'ਗੰਗੂਬਾਈ' ਬਣਾਉਣ ਦਾ ਫੈਸਲਾ ਕੀਤਾ। ਆਲੀਆ ਨੇ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਦਸੰਬਰ ਦੇ ਅੰਤ 'ਚ ਸ਼ੁਰੂ ਕੀਤੀ ਸੀ। ਫਿਲਮ ਇਸ ਸਾਲ 11 ਸਤੰਬਰ ਨੂੰ ਰਿਲੀਜ਼ ਹੋਵੇਗੀ।

 
 
 
 
 
 
 
 
 
 
 
 
 
 

Here she is, Gangubai Kathiawadi 🌹 #SanjayLeelaBhansali @prerna_singh6 @jayantilalgadaofficial @bhansaliproductions @penmovies

A post shared by Alia ☀️ (@aliaabhatt) on Jan 14, 2020 at 7:35pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News