ਗੈਰੀ ਸੰਧੂ ਨੇ ਵੀ ਮਾਰੀ ਬਾਲੀਵੁੱਡ 'ਚ ਐਂਟਰੀ, 'ਯੇ ਬੇਬੀ' ਗੀਤ ਹਿੰਦੀ 'ਚ

4/25/2019 9:17:07 PM

ਜਲੰਧਰ (ਬਿਊਰੋ)— ਗੈਰੀ ਸੰਧੂ ਉਹ ਪੰਜਾਬੀ ਗਾਇਕ ਹੈ, ਜੋ ਆਪਣੇ ਵਲੋਂ ਲਿਖੇ ਤੇ ਗਾਏ ਗੀਤਾਂ ਨਾਲ ਲੋਕਾਂ ਵਿਚਾਲੇ ਚਰਚਾ 'ਚ ਰਹਿੰਦਾ ਹੈ। ਪਿਛਲੇ ਸਾਲ ਗੈਰੀ ਸੰਧੂ ਦਾ ਗੀਤ 'ਯੇ ਬੇਬੀ' ਰਿਲੀਜ਼ ਹੋਇਆ ਹੈ, ਜਿਸ ਨੇ ਹਰ ਪਾਸੇ ਧੁੰਮਾਂ ਪਾ ਦਿੱਤੀਆਂ ਤੇ ਗੈਰੀ ਸੰਧੂ ਦੇ ਫੈਨਜ਼ ਦੀ ਗਿਣਤੀ ਹੋਰ ਵਧਾ ਦਿੱਤੀ। 'ਯੇ ਬੇਬੀ' ਅਜਿਹਾ ਗੀਤ ਹੈ, ਜਿਸ ਨੂੰ ਹੁਣ ਬਾਲੀਵੁੱਡ ਫਿਲਮ 'ਚ ਲਿਆ ਗਿਆ ਹੈ ਤੇ ਇਸ ਨਾਲ ਗੈਰੀ ਸੰਧੂ ਦੀ ਐਂਟਰੀ ਵੀ ਬਾਲੀਵੁੱਡ 'ਚ ਹੋ ਗਈ ਹੈ। ਜੀ ਹਾਂ, 'ਹੌਲੀ ਹੌਲੀ' ਨਾਂ ਨਾਲ ਗੈਰੀ ਦਾ 'ਯੇ ਬੇਬੀ' ਗੀਤ ਸ਼ੁੱਕਰਵਾਰ ਯਾਨੀ 26 ਅਪ੍ਰੈਲ ਨੂੰ ਰਿਲੀਜ਼ ਹੋਵੇਗਾ, ਜੋ ਹਿੰਦੀ ਫਿਲਮ 'ਦੇ ਦੇ ਪਿਆਰ ਦੇ' ਲਈ ਫਿਲਮਾਇਆ ਗਿਆ ਹੈ। ਗੀਤ ਅਜੇ ਦੇਵਗਨ, ਤਬੂ ਤੇ ਰਕੁਲ ਪ੍ਰੀਤ ਸਿੰਘ 'ਤੇ ਫਿਲਮਾਇਆ ਗਿਆ ਹੈ, ਜੋ ਟੀ-ਸੀਰੀਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ।

ਉਥੇ ਆਰੀਜਨਲ ਵਰਜ਼ਨ 'ਯੇ ਬੇਬੀ' ਦੀ ਗੱਲ ਕਰੀਏ ਤਾਂ ਇਹ ਗੀਤ ਯੂਟਿਊਬ 'ਤੇ ਫਰੈੱਸ ਮੀਡੀਆ ਰਿਕਾਰਡਸ ਦੇ ਯੂਟਿਊਬ ਚੈਨਲ 'ਤੇ ਪਿਛਲੇ ਸਾਲ ਮਈ ਮਹੀਨੇ 'ਚ ਰਿਲੀਜ਼ ਹੋਇਆ ਸੀ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖੁਦ ਗੈਰੀ ਸੰਧੂ ਨੇ ਲਿਖੇ ਸਨ, ਜਿਸ ਦਾ ਮਿਊਜ਼ਿਕ ਇਕਵਿੰਦਰ ਸਿੰਘ ਨੇ ਕੀਤਾ ਸੀ। 'ਯੇ ਬੇਬੀ' ਨੂੰ ਯੂਟਿਊਬ 'ਤੇ ਹੁਣ ਤਕ 138 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਿਸ 'ਚ ਗੈਰੀ ਸੰਧੂ ਨਾਲ ਮਾਡਲ ਸ਼ਹਿਨਾਜ਼ ਗਿੱਲ ਨੇ ਫੀਚਰ ਕੀਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News