ਗੁਰਪ੍ਰੀਤ ਘੁੱਗੀ ਨੇ ਦੱਸਿਆ ਆਖਿਰ ਕਿਉਂ ਤਿੱਬਤ ਦੇ ਲੋਕਾਂ ਨੇ ਇਸ ਸਿੱਖ ਦੇ ਮਾਸ ਦੀਆਂ ਬੋਟੀਆਂ ਰੱਖੀਆਂ ਨੇ ਸਾਂਭ ਕੇ ਆਪਣੇ ਘਰਾਂ ''ਚ

4/15/2020 7:50:16 AM

ਜਲੰਧਰ (ਵੈੱਬ ਡੈਸਕ) - ਪਾਲੀਵੁੱਡ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਸਿੱਖ ਇਤਿਹਾਸ ਦੇ ਮਹਾਨ ਜਰਨੈਲ ਜ਼ੋਰਾਵਰ ਸਿੰਘ ਦੀ ਵੀਰਗਾਥਾ ਨੂੰ ਬਿਆਨ ਕੀਤਾ ਗਿਆ ਹੈ। ਇਸ ਵੀਡੀਓ ਵਿਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਜਰਨੈਲ ਜ਼ੋਰਾਵਰ ਸਿੰਘ ਵਰਗੇ ਯੋਧਿਆਂ ਦੀ ਬਦੌਲਤ ਖਾਲਸਾ ਰਾਜ ਦੀਆਂ ਸੀਮਾਵਾਂ ਚੀਨ ਤਕ ਫੈਲੀਆਂ ਸਨ ਅਤੇ ਇਸ ਮਹਾਨ ਜਰਨੈਲ ਜ਼ੋਰਾਵਰ ਸਿੰਘ ਦੀ ਬਹਾਦਰੀ ਨੂੰ ਦੇਖ ਕੇ ਤਿੱਬਤ ਦੇ ਲੋਕ ਇਨ੍ਹੇ ਪ੍ਰਭਾਵਿਤ ਹੋਏ ਸਨ ਕਿ ਅੱਜ ਵੀ ਲੋਕ ਇਸ ਮਹਾਨ ਯੋਧੇ ਦੀ ਪੂਜਾ ਕਰਦੇ ਹਨ।

 
 
 
 
 
 
 
 
 
 
 
 
 
 

Visakhi Mubarak ji 🙏

A post shared by Gurpreet Ghuggi (@ghuggigurpreet) on Apr 13, 2020 at 6:14am PDT

ਜਰਨੈਲ ਜ਼ੋਰਾਵਰ ਸਿੰਘ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਇਹ ਮਹਾਨ ਯੋਧਾ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਦਾ ਉਹ ਜਰਨੈਲ ਸੀ, ਜਿਸ ਨੇ ਕਸ਼ਮੀਰ ਘਾਟੀ ਤੋਂ ਲੈ ਕੇ ਤਿੱਬਤ ਤਕ ਖਾਲਸਾ ਰਾਜ ਕਾਇਮ ਕੀਤਾ। ਜਰਨੈਲ ਜ਼ੋਰਾਵਰ ਸਿੰਘ ਸਿੱਖ ਇਤਿਹਾਸ ਦਾ ਇੱਕੋ ਇਕ ਯੋਧਾ ਸੀ, ਜਿਸ ਦੇ ਸਰੀਰ ਦੇ ਮਾਸ ਦੀਆਂ ਬੋਟੀਆਂ ਦੀ ਕਦਰ ਦੁਸ਼ਮਣਾਂ ਵੱਲੋਂ ਕੀਤੀ ਗਈ ਹੋਵੇ। ਜਰਨੈਲ ਜ਼ੋਰਾਵਰ ਸਿੰਘ ਲੇਹ ਲੱਦਾਖ ਨੂੰ ਫਤਿਹ ਕਰਨ ਤੋਂ ਬਾਅਦ ਤਿੱਬਤ ਨੂੰ ਫਤਿਹ ਕਰਨ ਲਈ ਤੁਰ ਪਿਆ।

 
 
 
 
 
 
 
 
 
 
 
 
 
 

A great warrior

A post shared by Gurpreet Ghuggi (@ghuggigurpreet) on Apr 12, 2020 at 2:49am PDT

ਮਾਨ ਸਰੋਵਰ ਝੀਲ ਦੇ ਇਲਾਕੇ ਨੂੰ ਸਹਿਜੇ ਹੀ ਫਤਿਹ ਕਰਕੇ ਉਸਨੇ ਤਿੱਬਤ ਵੱਲ ਚੜ੍ਹਾਈ ਕਰ ਦਿੱਤੀ। ਇਹਨਾ ਜਿੱਤਾਂ ਨੂੰ ਸੁਣ ਕੇ ਅੰਗਰੇਜ ਬੌਖਲਾ ਗਏ। ਉਨ੍ਹਾਂ ਨੇ ਡੋਗਰਿਆਂ ਦੀ ਮਦਦ ਨਾਲ ਇਕ ਸਾਜਿਸ਼ ਦੇ ਤਹਿਤ ਲਾਹੌਰ ਦਰਬਾਰ ਵੱਲੋਂ ਸੁਨੇਹਾ ਭਿਜਵਾ ਕੇ ਜ਼ੋਰਾਵਰ ਸਿੰਘ ਨੂੰ ਵਾਪਸ ਬੁਲਾ ਲਿਆ। ਜਦੋਂ ਜਰਨੈਲ ਜ਼ੋਰਾਵਰ ਸਿੰਘ ਵਾਪਸ ਪਰਤ ਰਿਹਾ ਸੀ ਤਾਂ ਟੋਏਓ ਦੇ ਅਸਥਾਨ ਤੇ ਤਿੱਬਤੀ ਫੌਜ ਨੇ ਹਮਲਾ ਕਰ ਦਿੱਤਾ। ਖਾਲਸਾ ਫੌਜ ਨੇ ਜਰਨੈਲ ਜ਼ੋਰਾਵਰ ਸਿੰਘ ਦੀ ਅਗਵਾਈ ਵਿਚ ਅਜਿਹੀ ਬਹਾਦਰੀ ਨਾਲ ਜੰਗ ਕੀਤੀ ਕਿ ਚਿੱਟੀ ਬਰਫ ਦਾ ਰੰਗ ਲਾਲ ਹੋ ਗਿਆ। ਇਸ ਦੌਰਾਨ ਜੰਗ ਜਿੱਤ ਰਹੀ ਖਾਲਸਾ ਫੌਜ ਦੀ ਅਗਵਾਈ ਕਰ ਰਹੇ ਜਰਨੈਲ ਦੇ ਪੱਟ ਵਿਚ ਇਕ ਗੋਲੀ ਲੱਗ ਗਈ। ਸੂਰਮਾ ਘੋੜੇ ਤੋਂ ਹੇਠਾਂ ਡਿੱਗ ਪਿਆ ਪਰ ਫਿਰ ਵੀ ਆਪਣੇ ਬਰਛੇ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਰਿਹਾ ਅਤੇ ਦੁਪਹਿਰ ਤਕ ਕਿਸੇ ਵੈਰੀ ਦੀ ਉਸ ਦੇ ਲਾਗੇ ਆਉਣ ਦੀ ਜ਼ਰੂਰਤ ਨਾ ਹੋਈ। ਆਖਿਰ ਇਕ ਵੈਰੀ ਨੇ ਕੁਝ ਉਚਾਈ ਤੋਂ ਇਕ ਤਿੱਬਤੀ ਬਰਛੇ ਵਗ੍ਹਾ ਮਾਰਿਆ, ਜਿਹੜਾ ਜਰਨੈਲ ਦੀ ਪਿੱਠ 'ਤੇ ਵੱਜ ਕੇ ਸ਼ਾਤੀ ਵਿਚੋਂ ਪਾਰ ਹੋ ਗਿਆ ਤੇ ਜਰਨੈਲ ਸ਼ਹਾਦਤ ਪਾ ਗਿਆ। ਜਰਨੈਲ ਇੰਨੀ ਬਹਾਦਰੀ ਨਾਲ ਲੜਿਆ ਕਿ ਤਿੱਬਤੀ ਲੋਕ ਉਸ ਦੇ ਇਕ-ਇਕ ਵਾਲ ਨੂੰ ਪੁੱਟ ਕੇ ਨਿਸ਼ਾਨੀ ਦੇ ਤੌਰ 'ਤੇ ਘਰਾਂ ਨੂੰ ਲੈ ਗਏ।

 
 
 
 
 
 
 
 
 
 
 
 
 
 

Stay home stay safe

A post shared by Gurpreet Ghuggi (@ghuggigurpreet) on Apr 10, 2020 at 1:32am PDT

ਉਨ੍ਹਾਂ ਦੇ ਸਰੀਰ ਦੀ ਬੋਟੀ-ਬੋਟੀ ਕਰਕੇ ਲੜਾਈ ਵਿਚ ਹਿੱਸਾ ਲੈਣ ਵਾਲੇ ਹਰੇਕ ਕਬੀਲੇ ਦੇ ਸਰਦਾਰ ਨੂੰ ਵੰਡ ਦਿੱਤੀ ਕਿਉਂਕਿ ਤਿੱਬਤੀ ਲੋਕ ਮੰਨਦੇ ਹਨ ਕਿ ਸ਼ੇਰ ਦੇ ਮਾਸ ਨੂੰ ਘਰ ਵਿਚ ਰੱਖਣ ਨਾਲ ਸ਼ੇਰ ਵਰਗਾ ਬਹਾਦਰ ਪੁੱਤ ਜਨਮ ਲੈਂਦਾ ਹੈ। ਇੱਥੇ ਹੀ ਬਸ ਨਹੀਂ ਉਨ੍ਹਾਂ ਦੇ ਖੱਬੇ ਹੱਥ ਨੂੰ ਉਨ੍ਹਾਂ ਨੇ ਇਕ ਮੱਠ ਦੇ ਵਿਚ ਦੱਬ ਦਿੱਤਾ, ਜਿਸ ਨੂੰ ਉਹ ਸਿੰਘਲਾ ਛੋਟਨ ਕਹਿੰਦੇ ਹਨ। ਅੱਜ ਵੀ ਤਿੱਬਤੀ ਲੋਕ ਕਹਿੰਦੇ ਹਨ ਕਿ ਇੱਥੇ ਸ਼ੇਰ ਸੁੱਤਾ ਪਿਆ ਹੈ। ਉਨ੍ਹਾਂ ਦੀਆਂ ਗਰਭਵਤੀ ਔਰਤਾਂ ਅੱਜ ਵੀ ਇਥੇ ਆ ਕੇ ਮੱਥਾ ਟੇਕਦੀਆਂ ਹਨ ਅਤੇ ਆਪਣੇ ਹੋਣ ਵਾਲੇ ਬੱਚੇ ਲਈ ਉਸ ਜਰਨੈਲ ਜ਼ੋਰਾਵਰ ਸਿੰਘ ਜਿਹਾ ਬਹਾਦਰ ਹੋਣ ਦੀ ਕਾਮਨਾ ਕਰਦੀਆਂ ਹਨ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News