ਗਿੱਪੀ ਗਰੇਵਾਲ ਦੇ ਗੀਤ ''ਨੱਚ ਨੱਚ'' ਦਾ ਟੀਜ਼ਰ ਆਊਟ, ਇੰਡਸਟਰੀ ਦੇ ਧਾਕੜ ਸਿਤਾਰਿਆਂ ਨੇ ਪਾਈ ਧੱਕ (ਵੀਡੀਓ)
4/15/2020 8:42:25 AM

ਜਲੰਧਰ (ਵੈੱਬ ਡੈਸਕ) - ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦਾ ਨਵਾਂ ਗੀਤ 'ਨੱਚ ਨੱਚ' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਰਿਲੀਜ਼ ਹੁੰਦਿਆਂ ਹੀ ਗੀਤ ਦਾ ਟੀਜ਼ਰ ਹਰ ਪਾਸੇ ਛਾ ਗਿਆ ਹੈ। ਦੱਸ ਦੇਈਏ ਕਿ ਇਹ ਗੀਤ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਸੀ ਕਿਉਕਿ ਹਰ ਕੋਈ ਜਾਨਣਾ ਚਾਹੁੰਦਾ ਸੀ ਕਿ ਇਸ ਗੀਤ ਵਿਚ ਫੀਚਰਿੰਗ ਕੌਣ-ਕੌਣ ਕਰ ਰਿਹਾ ਹੈ, ਹੁਣ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਇਸ ਗੱਲ ਤੋਂ ਪਰਦਾ ਉੱਠ ਚੁੱਕਾ ਹੈ। 'ਨੱਚ ਨੱਚ' ਗੀਤ ਦੇ ਟੀਜ਼ਰ ਵਿਚ ਪੰਜਾਬੀ ਸੰਗੀਤ ਜਗਤ ਦੇ ਕਈ ਨਾਮੀ ਸਿਤਾਰੇ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿਚ ਗਿੱਪੀ ਗਰੇਵਾਲ, ਪਰਮੀਸ਼ ਵਰਮਾ, ਸਿੱਧੂ ਮੂਸੇਵਾਲਾ, ਸਰਗੁਣ ਮਹਿਤਾ, ਜੈਜ਼ੀ ਬੀ, ਨੀਰੂ ਬਾਜਵਾ, ਯੁਵਿਕਾ ਚੌਧਰੀ, ਪ੍ਰਿੰਸ ਨਰੂਲਾ, ਜੱਸੀ ਗਿੱਲ, ਬੱਬਲ ਰਾਏ, ਰਣਜੀਤ ਬਾਵਾ, ਬੋਹੇਮੀਆ ਨਜ਼ਰ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਇਸ ਗੀਤ ਵਿਚ ਗਿੱਪੀ ਦੇ 2 ਪੁੱਤਰ ਸ਼ਿੰਦਾ ਤੇ ਏਕਮ ਵੀ ਅਦਾਕਾਰੀ ਕਰਦੇ ਨਜ਼ਰ ਆਉਣਗੇ।
ਗਿੱਪੀ ਗਰੇਵਾਲ ਦੇ ਗੀਤ 'ਨੱਚ ਨੱਚ' ਦੇ ਬੋਲਾਂ ਨੂੰ ਕੁਲਸ਼ਨ ਸੰਧੂ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ ENZO ਨੇ ਦਿੱਤਾ ਹੈ। ਇਸ ਗੀਤ ਦਾ ਟੀਜ਼ਰ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਗਿੱਪੀ ਦਾ 'ਨੱਚ ਨੱਚ' ਗੀਤ ਮਲਟੀ ਸਟਾਰਰ ਹੋਵੇਗਾ। ਟੀਜ਼ਰ ਤੋਂ ਬਾਅਦ ਹੁਣ ਲੋਕ ਇਸ ਗੀਤ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਕਿਉਂਕਿ ਫ਼ਿਲਮਾਂ ਵਿਚ ਤਾਂ ਅਕਸਰ ਹੀ ਇੰਨੇ ਸਿਤਾਰਿਆਂ ਨੂੰ ਕਈ ਵਾਰ ਦੇਖਿਆ ਜਾ ਚੁੱਕਾ ਹੈ ਪਰ ਇਕ ਗੀਤ ਵਿਚ ਇਕੱਠੇ ਇੰਨੇ ਸਿਤਾਰਿਆਂ ਦਾ ਆਉਣਾ ਫੈਨਜ਼ ਲਈ ਕਿਸੇ ਸਰਪ੍ਰਾਇਜ਼ ਤੋਂ ਘੱਟ ਨਹੀਂ ਹੈ।
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਦੇ ਸਦਕਾ ਲੋਕਾਂ ਨੂੰ 'ਕੋਰੋਨਾ ਵਾਇਰਸ' ਪ੍ਰਤੀ ਜਾਗਰੂਕ ਕਰ ਰਹੇ ਹਨ ਅਤੇ ਲੋੜਵੰਦ ਲੋਕਾਂ ਦੀ ਮਦਦ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਵੀ ਕਰ ਰਹੇ ਹਨ। ਹਾਲ ਹੀ ਵਿਚ ਗਿੱਪੀ ਗਰੇਵਾਲ ਦਾ ਇਕ ਗੀਤ ਰਿਲੀਜ਼ ਹੋਇਆ ਸੀ, ਜਿਸ ਵਿਚ ਉਨ੍ਹਾਂ ਨੇ ਕੁਦਰਤ ਅਤੇ ਮਨੁੱਖਤਾ ਦੀ ਗੱਲ ਕੀਤੀ ਹੈ। ਇਸ ਵੀਡੀਓ ਵਿਚ ਉਨ੍ਹਾਂ ਨੇ ਕੁਦਰਤ ਵੱਲੋਂ ਇਨਸਾਨਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਕੁਦਰਤ ਪ੍ਰਤੀ ਹੋਰ ਵੀ ਜ਼ਿਆਦਾ ਜ਼ਿੰਮੇਵਾਰ ਅਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਵੀਡੀਓ ਵਿਚ ਮਨੁੱਖੀ ਪ੍ਰਦੂਸ਼ਨ ਕਾਰਨ ਜੰਗਲੀ ਜਾਨਵਰਾਂ, ਪੰਛੀਆਂ ਅਤੇ ਰੁੱਖਾਂ ਦੀ ਗੱਲ ਕੀਤੀ ਗਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ