ਪੁੱਤਰ ਗੁਰਬਾਜ਼ ਨਾਲ ਫਿਲਮ ''ਲਾਲ ਸਿੰਘ ਚੱਡਾ'' ਦੇ ਸੈੱਟ ''ਤੇ ਪਹੁੰਚੇ ਗਿੱਪੀ, ਆਮਿਰ ਨਾਲ ਤਸਵੀਰਾਂ ਵਾਇਰਲ

3/14/2020 9:08:57 AM

ਜਲੰਧਰ (ਬਿਊਰੋ) : ਬਾਲੀਵੁੱਡ ਅਦਾਕਾਰ ਆਮਿਰ ਖਾਨ ਪਿਛਲੇ ਕਾਫੀ ਸਮੇਂ ਤੋਂ ਆਪਣੀ ਅਪਕਮਿੰਗ ਫਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਆਮਿਰ ਖਾਨ ਪੰਜਾਬ ਦੀ ਅਲੱਗ-ਅਲੱਗ ਲੋਕੇਸ਼ਨਜ਼ 'ਤੇ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ ਅਤੇ ਫਿਲਮ ਦੀ ਸ਼ੂਟਿੰਗ ਦੌਰਾਨ ਦੀ ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ।

ਫਿਲਮ ਦੀ ਸ਼ੂਟਿੰਗ ਨਾਲ ਜੁੜੇ ਤਾਜਾ ਅਪਡੇਟਸ ਦੀ ਗੱਲ ਕਰੀਏ ਤਾਂ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨੇ ਆਮਿਰ ਖਾਨ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਆਮਿਰ ਗਿੱਪੀ ਨਾਲ ਨਜ਼ਰ ਆ ਰਹੇ ਹਨ। ਸ਼ੂਟਿੰਗ ਦੌਰਾਨ ਖੇਤਾਂ 'ਚ ਕਲਿੱਕ ਕੀਤੀਆਂ ਗਈਆਂ ਇਹ ਤਸਵੀਰਾਂ ਕਮਾਲ ਦੀਆਂ ਹਨ।

ਆਮਿਰ ਖਾਨ ਗਿੱਪੀ ਦੇ ਬੇਟੇ ਗੁਰਬਾਜ਼ ਨੂੰ ਗੋਦ 'ਚ ਲਏ ਨਜ਼ਰ ਆ ਰਹੇ ਹਨ। ਗੁਰਬਾਜ਼ ਵੀ ਆਮਿਰ ਦੀ ਗੋਦ 'ਚ ਕਾਫੀ ਖੁਸ਼ ਅਤੇ ਐਕਸਾਈਟਿਡ ਦਿਖਾਈ ਦੇ ਰਿਹਾ ਹੈ।

ਆਮਿਰ ਤੇ ਗੁਰਬਾਜ਼ ਦੀਆਂ ਇਹ ਤਸਵੀਰਾਂ ਅਸਲ 'ਚ ਕਾਫੀ ਕਿਊਟ ਹਨ। ਆਮਿਰ ਤਸਵੀਰਾਂ 'ਚ ਬਲਿਊ ਸਟ੍ਰਾਈਪ ਵਾਲੀ ਟੀ-ਸ਼ਰਟ 'ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦਾ ਲੁੱਕ ਵੀ ਕਾਫੀ ਬਦਲਿਆ ਹੋਇਆ ਲੱਗ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਉਹ ਕਲੀਨ ਸ਼ੇਵ ਦਿਖਾਈ ਦੇ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News