5 ਪ੍ਰੇਮੀਆਂ ਵਾਲੀ ਕੁੜੀ ਨੂੰ ਕੁੱਟਣ ਵਾਲੇ ਲੜਕੇ ''ਤੇ ਭੜਕੀ ਨੇਹਾ ਧੁਪੀਆ, ਨੈਸ਼ਨਲ ਟੀਵੀ ''ਤੇ ਕਹੇ ਅਪਸ਼ਬਦ

3/14/2020 9:42:08 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਨੇਹਾ ਧੁਪੀਆ ਭਾਵੇਂ ਹੀ ਵੱਡੇ ਪਰਦੇ ਤੋਂ ਦੂਰ ਹੈ ਪਰ ਉਹ ਲਗਾਤਾਰ ਐੱਮ. ਟੀ. ਵੀ. ਰੋਡੀਜ਼ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਨੇਹਾ ਧੁਪੀਆ ਦਾ ਟੀ. ਵੀ. ਸ਼ੋਅ ਐੱਮ. ਟੀ. ਵੀ. ਰੋਡੀਜ਼ ਦਰਸ਼ਕਾਂ ਦਾ ਪਸੰਦੀਦਾ ਸ਼ੋਅ ਹੈ। ਇਸ ਸ਼ੋਅ 'ਚ ਨਿਖਿਲ, ਪ੍ਰਿੰਸ ਨਰੂਲਾ, ਨੇਹਾ ਧੁਪੀਆ, ਰੈਪਰ ਰਫਤਾਰ ਤੇ ਰਣਵਿਜੈ ਜੱਜ ਦੀ ਕੁਰਸੀ ਨੂੰ ਸੰਭਾਲਦੇ ਨਜ਼ਰ ਆ ਰਹੇ ਹਨ। ਇਸ ਸ਼ੋਅ ਦੇ ਆਡੀਸ਼ਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਨੇਹਾ ਸ਼ੋਅ 'ਚ ਆਏ ਇਕ ਕੰਟੈਸਟੈਂਟ, ਜੋ ਕਿ ਪਿਆਰ 'ਚ ਧੋਖਾ ਖਾ ਚੁੱਕਿਆ ਹੈ 'ਤੇ ਭੜਕਦੀ ਨਜ਼ਰ ਆ ਰਹੀ ਹੈ। ਇਸ ਦੇ ਚੱਲਦਿਆਂ ਸੋਸ਼ਲ ਮੀਡੀਆ 'ਤੇ ਨੇਹਾ ਨੂੰ ਟਰੋਲ ਕੀਤਾ ਜਾ ਰਿਹਾ ਹੈ। ਸੋਸ਼ਲ ਪਲੇਟਫਾਰਮ 'ਤੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਅਜੀਬੋ-ਗਰੀਬ ਸਲਾਹ ਦਿਦਿੰਆ ਟਰੋਲ ਕਰ ਰਹੇ ਹਨ। ਐੱਮ. ਟੀ. ਵੀ. ਰੋਡੀਜ਼ ਦੇ ਇਸ ਵੀਡੀਓ 'ਚ ਕੰਟੈਸਟੈਂਟ ਜੱਜ ਨੂੰ ਕਹਿੰਦਾ ਹੈ ਕਿ ਉਸ ਦੀ ਪ੍ਰੇਮਿਕਾ ਉਸ ਨੂੰ ਧੋਖਾ ਦੇ ਰਹੀ ਸੀ। ਇਸ ਕਾਰਨ ਮੈਂ ਆਪਣੀ ਪ੍ਰੇਮਿਕਾ ਨੂੰ ਜ਼ੋਰਦਾਰ ਥੱਪੜ ਮਾਰਿਆ। ਉਹ ਮੇਰੇ ਨਾਲ ਰਹਿੰਦਿਆਂ ਹੋਏ 5 ਮੁੰਡਿਆਂ ਨਾਲ ਅਫੇਅਰ ਚਲਾ ਰਹੀ ਸੀ।

ਕੰਟੈਸਟੈਂਟ ਨੇ ਅੱਗੇ ਦੱਸਿਆ ਕਿ ਉਸ ਨੇ ਆਪਣੀ ਪ੍ਰੇਮਿਕਾ ਨੂੰ ਬੁਲਾਇਆ ਤੇ ਉਸ ਦੇ ਸਾਰੇ 5 ਬੁਆਏਫਰੈਂਡ ਨੂੰ ਵੀ ਉੱਥੇ ਬੁਲਾਇਆ। ਇਸ ਤੋਂ ਬਾਅਦ ਉਸ ਨੇ ਸਾਰਿਆਂ ਸਾਹਮਣੇ ਆਪਣੀ ਪ੍ਰੇਮਿਕਾ ਦੇ ਜ਼ੋਰਦਾਰ ਥੱਪੜ ਮਾਰਿਆ। ਬਸ ਫਿਰ ਕੀ ਸੀ ਕੰਟੈਸਟੈਂਟ ਦੀ ਗੱਲ ਸੁਣਦਿਆਂ ਹੀ ਨੇਹਾ ਭੜਕ ਗਈ। ਨੇਹਾ ਉਸ ਕਟੈਸਟੈਂਟ ਨੂੰ ਕਹਿੰਦੀ ਹੈ ਕਿ ਉਸ ਨੂੰ ਕਿਸੇ ਵੀ ਲੜਕੀ 'ਤੇ ਹੱਥ ਉਠਾਉਣ ਦਾ ਕੋਈ ਹੱਕ ਨਹੀਂ ਤੇ ਉਹ ਉਸ ਦੀ ਚੁਆਇੰਸ ਹੈ।

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਦੇ ਚੱਲਦਿਆਂ ਨੇਹਾ ਧੁਪੀਆ ਨੂੰ ਫੈਨਜ਼ ਖੂਬ ਟਰੋਲ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਯੂਜਰਜ਼ ਨੇ ਨੇਹਾ ਨੂੰ 'ਫੇਕ ਫੇਮਿਨਿਸਟ' ਦੱਸਦਿਆਂ ਉਨ੍ਹਾਂ 'ਤੇ ਤਨਜ਼ ਕਸਣਾ ਸ਼ੁਰੂ ਕਰ ਦਿੱਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News