ਗਿੱਪੀ ਗਰੇਵਾਲ ਬੋਹੇਮੀਆ ਇਕੱਠੇ ਲੈ ਕੇ ਆ ਰਹੇ ਹਨ ‘ਖਤਰਨਾਕ’ ਗੀਤ

11/17/2019 11:45:38 AM

ਜਲੰਧਰ(ਬਿਊਰੋ)- ਗਿੱਪੀ ਗਰੇਵਾਲ ਅਤੇ ਬੋਹੇਮੀਆ ਜਦੋਂ ਵੀ ਇਕੱਠੇ ਆਏ ਹਨ, ਕੁਝ ਵੱਡਾ ਹੀ ਲੈ ਕੇ ਆਏ ਹਨ। ਇਕ ਵਾਰ ਫਿਰ ਇਹ ਸ਼ਾਨਦਾਰ ਜੋੜੀ ਨਵੇਂ ਗੀਤ ‘ਚ ਦੇਖਣ ਨੂੰ ਮਿਲਣ ਵਾਲੀ ਹੈ, ਜਿਸ ਦਾ ਆਫੀਸ਼ੀਅਲ ਪੋਸਟਰ ਸਾਹਮਣੇ ਆ ਚੁੱਕਿਆ ਹੈ। ਗੀਤ ਦਾ ਨਾਮ ‘ਖਤਰਨਾਕ’ ਹੈ, ਜਿਸ ਨੂੰ ਕੁਮਾਰ ਸੰਨੀ ਨੇ ਲਿਖਿਆ ਹੈ ਤੇ ਦੇਸੀ ਕਰਿਉ ਨੇ ਸੰਗੀਤ ਦਿੱਤਾ ਹੈ। ਗਿੱਪੀ ਗਰੇਵਾਲ ਦੀ ਅਵਾਜ਼ ਅਤੇ ਬੋਹੇਮੀਆ ਦੇ ਰੈਪ ਦਾ ਤੜਕਾ ਇਸ ਗੀਤ ‘ਚ ਦੇਖਣ ਨੂੰ ਮਿਲਣ ਵਾਲਾ ਹੈ।

 
 
 
 
 
 
 
 
 
 
 
 
 
 

#Khatarnaak Coming Soon....👍 @iambohemia @thehumblemusic @desi_crew #kumarsunny @bal_deo

A post shared by Gippy Grewal (@gippygrewal) on Nov 15, 2019 at 8:57pm PST


ਇਸ ਗੀਤ ਦਾ ਸ਼ੂਟ ਪਿਛਲੇ ਦਿਨੀਂ ਵਿਦੇਸ਼ ‘ਚ ਹੀ ਕੀਤਾ ਗਿਆ ਹੈ ਜਿਸ ਦੇ ਸੈੱਟ ਤੋਂ ਬੋਹੇਮੀਆ ਅਤੇ ਗਿੱਪੀ ਗਰੇਵਾਲ ਨੇ ਵੀਡੀਓ ਵੀ ਸਾਂਝਾ ਕੀਤਾ ਸੀ। ਫਿਲਮ ਨਿਰਦੇਸ਼ਕ ਬਲਜੀਤ ਸਿੰਘ ਦਿਓ ਵੱਲੋਂ ਇਸ ਗੀਤ ਦੇ ਵੀਡੀਓ ਦਾ ਨਿਰਦੇਸ਼ਨ ਕੀਤਾ ਗਿਆ ਹੈ। ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਕੰਪਨੀ ਹੰਬਲ ਮਿਊਜ਼ਿਕ ਦੇ ਲੇਬਲ ਨਾਲ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News