ਕੌਰ ਬੀ ਦਾ ਨਵਾਂ ਗੀਤ ‘ਜੱਟੀ’ ਹੋਇਆ ਰਿਲੀਜ਼, ਦੇਖੋ ਵੀਡੀਓ

11/17/2019 12:38:30 PM

ਜਲੰਧਰ(ਬਿਊਰੋ)- ਪੰਜਾਬੀ ਗਾਇਕਾ ਕੌਰ ਬੀ ਆਪਣੇ ਨਵੇਂ ਸਿੰਗਲ ਟਰੈਕ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕੀ ਹੈ। ਇਕ ਵਾਰ ਫਿਰ ਕੌਰ ਬੀ ਚੱਕਵੀਂ ਬੀਟ ਵਾਲੇ ਗੀਤ ‘ਜੱਟੀ’ ਨਾਲ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੀ ਹੈ। ਇਸ ਗੀਤ ਦੇ ਰਿਲੀਜ਼ ਤੋਂ ਬਾਅਦ ਤੋਂ ਹੀ ਇਹ ਟਰੈਂਡਿੰਗ ਵਿਚ ਚੱਲ ਰਿਹਾ ਹੈ। ‘ਜੱਟੀ’ ਗੀਤ ਦੇ ਬੋਲ ਜੀਤਾ ਸਮਰੋ ਦੀ ਕਲਮ ‘ਚੋਂ ਨਿਕਲੇ ਹਨ, ਜਦਕਿ ਮਿਊਜ਼ਿਕ ਪ੍ਰੀਤ ਰੋਮਾਣਾ ਨੇ ਦਿੱਤਾ ਹੈ।

ਇਸ ਗੀਤ ‘ਚ ਕੌਰ ਬੀ ਮੁਟਿਆਰ ਦੀ ਤਾਰੀਫ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਗੀਤ ਦਾ ਵੀਡੀਓ ਡਾਇਰੈਕਟਰ ਸਾਵਿਓ ਤੇ ਯੁਗ ਵੱਲੋਂ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕੌਰ ਬੀ ਇਸ ਤੋਂ ਪਹਿਲਾਂ ਵੀ ‘ਬਜਟ’, ‘ਸੰਧੂਰੀ ਰੰਗ‘, ‘ਖੁਦਗਰਜ਼ ਮੁਹੱਬਤ‘, ‘ਪਰਾਂਦਾ’, ‘ਅਗੈਂਜ਼ਡ ਜੱਟੀ’, ‘ਫੀਲਿੰਗ’, ‘ਮਹਾਰਾਣੀ’, ‘ਫੁਲਕਾਰੀ’, ‘ਕਾਫ਼ਿਰ’ ਸਣੇ ਕਈ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News