ਗਿੱਪੀ ਗਰੇਵਾਲ ਨੇ ਕੀਤਾ ਐਲਾਨ, ਅਗਲੇ ਸਾਲ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ‘ਕੈਰੀ ਆਨ ਜੱਟਾ 3’

1/26/2020 3:41:52 PM

ਜਲੰਧਰ(ਬਿਊਰੋ)- ਪਾਲੀਵੁੱਡ ’ਚ ਸੀਕਵਲ ਫਿਲਮਾਂ ਤੋਂ ਬਾਅਦ ਥ੍ਰੀਕੁਅਲ ਫਿਲਮਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਹੁਣ ਪਾਲੀਵੁੱਡ ਵਿਚ ਕਿਸੇ ਇਕ ਫਿਲਮ ਦੇ ਇਕ ਨਹੀਂ ਸਗੋਂ ਤਿੰਨ-ਤਿੰਨ ਪਾਰਟ ਬਣਨ ਲੱਗੇ ਹਨ। ਹਾਲ ਹੀ ਵਿਚ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ’ਤੇ ਆਪਣੀ ਫਿਲਮ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਕੈਪਸ਼ਨ ਵੀ ਦਿੱਤੀ ਹੈ। ਗਿੱਪੀ ਗਰੇਵਾਰ ਨੇ ਲਿਖਿਆ,‘‘ਲਓ ਜੀ ਚੱਕੋ ‘ਕੈਰੀ ਆਨ ਜੱਟਾ 3’ ਕਰਲੋ ਡੇਟ ਲਾਕ 25 ਜੂਨ 2021...’’।

 
 
 
 
 
 
 
 
 
 
 
 
 
 

Lao G Chako Carry On Jatta 3 Krlo Date Lock 25 June 2021 🔥 @gippygrewal @humblemotionpictures @binnudhillons @thehumblemusic @ghuggigurpreet #karamjitanmol #SmeepKang @jaswinderbhalla @omjeestarstudioss #gippygrewal #humblemotionpictures #carryonjatta3 #25june2021

A post shared by Gippy Grewal (@gippygrewal) on Jan 25, 2020 at 9:33pm PST


ਦੱਸ ਦੇਈਏ ਕਿ ਗਿੱਪੀ ਗਰੇਵਾਲ ਅਗਲੇ ਸਾਲ ਆਪਣੀ ਫਿਲਮ ‘ਕੈਰੀ ਆਨ ਜੱਟਾ’ ਦਾ ਤੀਜਾ ਭਾਗ ਲੈ ਕੇ ਆ ਰਹੇ ਹਨ। ਇਸ ਫਿਲਮ ਨੂੰ ਗਿੱਪੀ ਗਰੇਵਾਲ ਹੀ ਪ੍ਰੋਡਿਊਸ ਕਰ ਰਹੇ ਹਨ। ਸਪੀਪ ਕੰਗ ਇਸ ਫਿਲਮ ਦੇ ਡਾਇਰੈਕਟਰ ਹਨ। ਫਿਲਮ ਨੂੰ ਹੰਬਲ ਮੋਸ਼ਨ ਪਿਕਚਰਸ ਤੇ ਓਮ ਜੀ ਸਟਾਰ ਦੇ ਲੇਬਲ ਹੇਠ ਅਗਲੇ ਸਾਲ 25 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News