ਸ਼ਾਹਰੁਖ ਨੇ ਧਰਮ ਨੂੰ ਲੈ ਕੇ ਦਿੱਤਾ ਬਿਆਨ, ਲੋਕਾਂ ਨੇ ਕੀਤੀ ਪ੍ਰਸ਼ੰਸਾ (ਵੀਡੀਓ)

1/26/2020 3:54:00 PM

ਨਵੀਂ ਦਿੱਲੀ(ਬਿਊਰੋ)- ਹਾਲ ਹੀ ਵਿਚ ਸ਼ਾਹਰੁਖ ਖਾਨ ਟੀ.ਵੀ. ਡਾਂਸ ਰਿਐਲਿਟੀ ਸ਼ੋਅ ‘ਡਾਂਸ ਪਲੱਸ 5’ ਵਿਚ ਪਹੁੰਚੇ ਸਨ, ਜਿਸ ਦੌਰਾਨ ਉਨ੍ਹਾਂ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਕਈ ਅਹਿਮ ਗੱਲਾਂ ਦਾ ਖੁਲਾਸਾ ਕੀਤਾ। ਜਿਸ ਤੋਂ ਬਾਅਦ ਫੈਨਜ਼ ਉਨ੍ਹਾਂ ਦੀ ਖੂਬ ਤਾਰੀਫ ਕਰ ਰਹੇ ਹਨ। ਇਸ ਦੌਰਾਨ ਐਕਟਰ ਸ਼ਾਹਰੁਖ ਖਾਨ ਨੇ ਕਿਹਾ, ‘‘ਅਸੀਂ ਕਦੇ ਹਿੰਦੂ-ਮੁਸਲਮਾਨ ਦੀ ਗੱਲ ਨਹੀਂ ਕੀਤੀ। ਮੇਰੀ ਪਤਨੀ ਹਿੰਦੂ ਹੈ, ਮੈਂ ਮੁਸਲਮਾਨ ਹਾਂ ਤੇ ਮੇਰੇ ਬੱਚੇ ਹਿੰਦੁਸਤਾਨੀ ਹਨ।’’


ਇਸ ਦੌਰਾਨ ਸ਼ਾਹਰੁਖ ਨੇ ਆਪਣੇ ਬੱਚਿਆਂ ਦੇ ਸਕੂਲ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਸਕੂਲ ਦਾ ਫਾਰਮ ਭਰਨਾ ਪੈਂਦਾ ਹੈ ਤਾਂ ਧਰਮ ਕੀ ਹੈ? ਵੀ ਲਿੱਖਣਾ ਪੈਂਦਾ ਹੈ। ਉਸ ਨੇ ਦੱਸਿਆ, "ਜਦੋਂ ਮੇਰੀ ਬੇਟੀ ਛੋਟੀ ਸੀ, ਉਸ ਨੇ ਆ ਕੇ ਮੈਨੂੰ ਪੁੱਛਿਆ ਕਿ ਅਸੀਂ ਕਿਹੜੇ ਧਰਮ ਤੋਂ ਹਾਂ। ਉਨ੍ਹਾਂ ਕਿਹਾ ਤਾਂ ਮੈਂ ਉਸ ਨੂੰ ਕਿਹਾ ਅਸੀਂ ਭਾਰਤੀ ਹੀ ਹਾਂ, ਕੋਈ ਧਰਮ ਨਹੀਂ ਤੇ ਹੋਣਾ ਵੀ ਨਹੀਂ ਚਾਹੀਦਾ।" ਸ਼ਾਹਰੁਖ ਦੀਆਂ ਇਨ੍ਹਾਂ ਗੱਲਾਂ ਨੂੰ ਸੁਣਦਿਆਂ ਉਥੇ ਮੌਜੂਦ ਸਾਰੇ ਲੋਕਾਂ ਨੇ ਉਸ ਦੀ ਪ੍ਰਸ਼ੰਸਾ ਕੀਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News