ਇਸ ਤਸਵੀਰ ’ਚ ਹੈ ਪ੍ਰਸਿੱਧ ਪੰਜਾਬੀ ਗਾਇਕ, ਕੀ ਤੁਸੀਂ ਪਛਾਣਿਆ?

5/12/2020 8:22:08 AM

ਜਲੰਧਰ(ਬਿਊਰੋ)- ਦੇਸ਼ ਭਰ ‘ਚ ਲਾਕ ਡਾਊਨ ਚੱਲ ਰਿਹਾ ਹੈ । ਅਜਿਹੇ ਸਮੇਂ ਦੌਰਾਨ ਹਰ ਕੋਈ ਆਪਣੇ ਘਰ ‘ਚ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸਮਾਂ ਬਿਤਾ ਰਿਹਾ ਹੈ । ਇਸ ਦੌਰਾਨ ਹਰ ਕੋਈ ਆਪੋ ਆਪਣੇ ਘਰਾਂ ‘ਚ ਰਹਿਣ ਲਈ ਮਜ਼ਬੂਰ ਹੈ ਕਿਉਂਕਿ ਘਰ ਰਹਿ ਕੇ ਹੀ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਅਜਿਹੇ ‘ਚ ਪੰਜਾਬੀ ਕਲਾਕਾਰ ਵੀ ਆਪਣਾ ਸਮਾਂ ਘਰ ‘ਚ ਰਹਿ ਕੇ ਬਿਤਾ ਰਹੇ ਹਨ। ਇਸ ਸਮੇਂ ਦਾ ਪੂਰਾ ਲੁਤਫ ਉਠਾਉਂਦੇ ਹੋਏ ਪੰਜਾਬੀ ਕਲਾਕਾਰ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਜੁੜੇ ਹੋਏ ਹਨ। ਇਸ ਦੌਰਾਨ ਹਰ ਕਲਾਕਾਰ ਆਪਣੀਆਂ ਪੁਰਾਣੀਆੰ ਤਸਵੀਰਾਂ ਆਪਣੇ ਫੈਨਜ਼ ਨਾਲ ਸ਼ੇਅਰ ਕਰ ਰਹੇ ਹਨ। ਅਜਿਹੇ ‘ਚ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬਚਪਨ ਦੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਗਿੱਪੀ ਗਰੇਵਾਲ ਆਪਣੇ ਮੰਮੀ ਤੇ ਡੈਡੀ ਦੇ ਨਾਲ ਨਜ਼ਰ ਆ ਰਹੇ ਹਨ। ਇਹ ਤਸਵੀਰ ਉਨ੍ਹਾਂ ਦੇ ਜਨਮਦਿਨ ਦੀ ਹੈ ਤੇ ਉਨ੍ਹਾਂ ਦੀ ਮੰਮੀ ਕੇਕ ਖਵਾਉਂਦੇ ਹੋਏ ਦਿਖਾਈ ਦੇ ਰਹੀ ਹੈ। ਫੈਨਜ਼ ਵੱਲੋਂ ਨੂੰ ਇਹ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Happy Mother’s Day 🙏 #MomDad Mere Birthday wale din di photo.

A post shared by Gippy Grewal (@gippygrewal) on May 10, 2020 at 7:47am PDT


ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਲਾਕਡਾਊਨ ਦੌਰਾਨ ਵੀ ਆਪਣੇ ਨਵੇਂ-ਨਵੇਂ ਸਿੰਗਲ ਟਰੈਕਸ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ‘ਨੱਚ ਨੱਚ’ ਤੇ ‘ਮਿਸ ਯੂ ਗੀਤ’ ਤੋਂ ਬਾਅਦ ‘ਵਿਗੜ ਗਿਆ’ ਸੌਂਗ ਲੈ ਕੇ ਆ ਰਹੇ ਹਨ। ਦਰਸ਼ਕਾਂ ਵੱਲੋਂ ਇਸ ਗੀਤ ਦੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News