ਕੁਝ ਨਵਾਂ ਲਿਆਉਣ ਦੀ ਤਿਆਰੀ ''ਚ ''ਲਾਲ ਸਿੰਘ ਚੱਡਾ'' ਦੇ ਸੈੱਟ ''ਤੇ ਪਹੁੰਚੇ ਗਿੱਪੀ ਤੇ ਹੈਪੀ ਰਾਏਕੋਟੀ, ਤਸਵੀਰਾਂ ਵਾਇਰਲ

3/5/2020 11:37:09 AM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਾਲੀਵੁੱਡ ਅਦਾਕਾਰ ਆਮਿਰ ਖਾਨ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
PunjabKesari
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਇਕ ਕੈਪਸ਼ਨ 'ਚ ਲਿਖਿਆ, ''ਕੱਲ ਮੈਂ ਲਾਲ ਸਿੰਘ ਚੱਡਾ ਦੇ ਸੈੱਟ 'ਤੇ ਗਿਆ ਸੀ। ਆਮਿਰ ਭਾਜੀ ਨੇ ਮੈਨੂੰ ਲਾਲ ਚੱਡਾ ਦੇ ਕੁਝ ਦ੍ਰਿਸ਼ ਤੇ ਗੀਤ ਦਿਖਾਏ। ਉਨ੍ਹਾਂ ਦੀ ਪਰਫਾਰਮੈਂਸ ਬਾਕਮਾਲ ਸੀ। ਇਕ ਹੋਰ ਮਾਸਟਰ ਪੀਸ। ਡਾਕਟਰ ਅਦਵੈਦ ਚੰਦਨ ਨੇ ਸ਼ਾਨਦਾਰ ਕੰਮ ਕੀਤਾ ਹੈ। ਖਾਸ ਕਰਕੇ ਉਨ੍ਹਾਂ ਨੇ ਦਸਤਾਰ ਨੂੰ ਬਹੁਤ ਸਨਮਾਨ ਦਿੱਤਾ ਹੈ। ਪੰਜਾਬੀ ਹੋਣ ਦੇ ਨਾਤੇ ਮੈਂ ਲਾਲ ਸਿੰਘ ਚੱਡਾ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਇਹ ਸਾਡੇ ਮਾਣ 'ਦਸਤਾਕ' ਨੂੰ ਬਹੁਤ ਸਤਿਕਾਰ ਦਿੰਦੇ ਹਨ। ਆਓ ਇਸ ਮਾਸਟਰ ਪੀਸ ਫਿਲਮ ਦਾ ਕ੍ਰਿਸਮਸ ਤੱਕ ਇੰਤਜ਼ਾਰ ਕਰੀਏ ਤੇ ਆਮਿਰ ਭਾਜੀ ਵਲੋਂ ਇਸ ਤਰ੍ਹਾਂ ਦਾ ਨਿੱਘਾ ਪਿਆਰ ਦੇਣ ਲਈ ਧੰਨਵਾਦ, ਮੈਨੂੰ ਸੱਚਮੁੱਚ ਆਮਿਰ ਭਾਜੀ ਵਰਗੇ ਦੋਸਤ, ਸਲਾਹਕਾਰ ਹੋਣ ਦਾ ਬਹੁਤ ਵੱਡਾ ਮਾਣ ਮਿਲਿਆ ਹੈ।''

ਦੱਸ ਦਈਏ ਕਿ ਇਸ ਦੌਰਾਨ ਗਿੱਪੀ ਗਰੇਵਾਲ ਨਾਲ ਨਾਮੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਵੀ ਮੌਜੂਦ ਸਨ। ਦੋਵਾਂ ਦੀ ਮੌਜੂਦਗੀ ਇਸ ਗੱਲ ਨੂੰ ਬਿਆਨ ਕਰਦੀ ਹੈ ਕਿ ਫਿਲਮ 'ਲਾਲ ਸਿੰਘ ਚੱਡਾ' 'ਚ ਹੈਪੀ ਰਾਏਕੋਟੀ ਤੇ ਗਿੱਪੀ ਗਰੇਵਾਲ ਵੀ ਸ਼ਾਇਦ ਕੁਝ ਕਰਨ ਜਾ ਰਹੇ ਹਨ।
PunjabKesari
ਦੱਸਣਯੋਗ ਹੈ ਕਿ ਫਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਕੀਤੀ ਗਈ ਹੈ। ਇਸ ਫਿਲਮ 'ਚ ਆਮਿਰ ਖਾਨ ਸਰਦਾਰ ਲੁੱਕ 'ਚ ਨਜ਼ਰ ਆਉਣਗੇ ਅਤੇ ਉਨ੍ਹਾਂ ਨਾਲ ਕਰੀਨਾ ਕਪੂਰ ਮੁੱਖ ਭੂਮਿਕਾ 'ਚ ਹੈ।
PunjabKesari

 

ਇਹ ਵੀ ਪੜ੍ਹੋ : ਮੁਆਫੀ ਮੰਗਣ ਲਈ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸਿੱਧੂ ਮੂਸੇਵਾਲਾ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News