ਹੈਪੀ ਰਾਏਕੋਟੀ ਬਣੇ ਪਿਤਾ, ਸ਼ੇਅਰ ਕੀਤੀ ਪੁੱਤਰ ਦੀ ਤਸਵੀਰ

3/5/2020 12:03:07 PM

ਜਲੰਧਰ (ਬਿਊਰੋ) — ਸੰਗੀਤ ਜਗਤ ਦੇ ਨਾਮੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਦੇ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਗੂੰਜ ਉੱਠੀਆਂ ਹਨ। ਦਰਅਸਲ, ਬੀਤੇ ਦਿਨੀਂ ਹੈਪੀ ਰਾਏਕੋਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨੰਨ੍ਹੇ ਬੱਚੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਨੰਨ੍ਹਾ ਬੱਚਾ ਕਿਸੇ ਹੋਰ ਦਾ ਨਹੀਂ ਸਗੋ ਹੈਪੀ ਰਾਏਕੋਟੀ ਦਾ ਬੇਟਾ ਹੈ। ਜੀ ਹਾਂ, ਹਾਲ ਹੀ 'ਚ ਹੈਪੀ ਰਾਏਕੋਟੀ ਦੀ ਪਤਨੀ ਨੇ ਨੰਨ੍ਹੇ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਦੀ ਤਸਵੀਰ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।
PunjabKesari
ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਹੈਪੀ ਰਾਏਕੋਟੀ ਨੇ ਕੈਪਸ਼ਨ 'ਚ ਲਿਖਿਆ, ''ਮੇਰੀ ਜਾਨ ਤੂੰ ਏ।'' ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਦੀ ਇਸ ਪੋਸਟ 'ਤੇ ਸੰਗੀਤ ਤੇ ਫਿਲਮ ਜਗਤ ਦੀਆਂ ਹਸਤੀਆਂ ਕੁਮੈਂਟ ਕਰਕੇ ਸ਼ੁੱਭਕਾਮਨਾਵਾਂ ਦੇ ਰਹੇ ਹਨ। ਮਨਿੰਦਰ ਬੁੱਟਰ ਨੇ ਜੱਫੀ ਤੇ ਸਿਤਾਰੇ ਵਾਲੇ ਇਮੋਜ਼ੀ ਪੋਸਟ ਕਰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ। ਪੰਜਾਬੀ ਅਦਾਕਾਰਾ ਦਿਲਜੋਤ ਨੇ ਲਿਖਿਆ, ''ਮੁਬਾਰਕਾਂ ਹੈਪੀ।''  ਇਨ੍ਹਾਂ ਤੋਂ ਇਲਾਵਾ ਰੌਸ਼ਨ ਪ੍ਰਿੰਸ, ਸਾਰਾ ਗੁਰਪਾਲ, ਜ਼ੋਰਾ ਰੰਧਾਵਾ, ਜਗਦੀਪ ਸਿੱਧੂ, ਦੇਸੀ ਕਰਿਊ ਵਰਗੇ ਸਿਤਾਰਿਆਂ ਨੇ ਵੀ ਵਧਾਈਆਂ ਦਿੱਤੀਆਂ।
PunjabKesari
ਦੱਸ ਦਈਏ ਕਿ ਹੈਪੀ ਰਾਏਕੋਟੀ ਸਾਲ 2018 'ਚ ਵਿਆਹ ਦੇ ਬੰਧਨ 'ਚ ਬੱਝੇ ਸਨ। ਉਨ੍ਹਾਂ ਦੀ ਪਤਨੀ ਦਾ ਨਾਂ ਖੁਸ਼ੀ ਹੈ। ਜੇ ਗੱਲ ਕਰੀਏ ਹੈਪੀ ਰਾਏਕੋਟੀ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ 'ਚ ਸਿੰਗਲ ਟਰੈਕ ਜਿਵੇਂ 'ਜ਼ਿੰਦਾ', 'ਪਿਆਰ ਨਹੀਂ ਕਰਨਾ', 'ਜਾਨ', 'ਬਾਈ ਹੁੱਡ ਮੁਟਿਆਰ', 'ਕੁੜੀ ਮਰਦੀ ਆ ਤੇਰੇ 'ਤੇ' ਵਰਗੇ ਕਈ ਹਿੱਟ ਸੌਂਗ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਪੰਜਾਬੀ ਫਿਲਮਾਂ ਦਾ ਵੀ ਸ਼ਿਗਾਰ ਬਣ ਚੁੱਕੇ ਹਨ।

 
 
 
 
 
 
 
 
 
 
 
 
 
 

Meri Jaan Tu E❤️

A post shared by Happy Raikoti (ਲਿਖਾਰੀ) (@urshappyraikoti) on Mar 4, 2020 at 5:20am PST

 

ਇਹ ਵੀ ਪੜ੍ਹੋ : ਕੁਝ ਨਵਾਂ ਲਿਆਉਣ ਦੀ ਤਿਆਰੀ 'ਚ 'ਲਾਲ ਸਿੰਘ ਚੱਡਾ' ਦੇ ਸੈੱਟ 'ਤੇ ਪਹੁੰਚੇ ਗਿੱਪੀ ਤੇ ਹੈਪੀ ਰਾਏਕੋਟੀ, ਤਸਵੀਰਾਂ ਵਾਇਰਲ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News