6 ਮਹੀਨਿਆਂ ਦਾ ਹੋਇਆ ਗੁਰਬਾਜ਼, ਗਿੱਪੀ ਗਰੇਵਾਲ ਨੇ ਇੰਝ ਮਨਾਇਆ ਜਸ਼ਨ

5/3/2020 12:29:52 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੂੰ ਪਿਛਲੇ ਸਾਲ ਵਾਹਿਗੁਰੂ ਨੇ ਇਕ ਪੁੱਤਰ ਦੀ ਦਾਤ ਬਖਸ਼ੀ ਸੀ। ਉਨ੍ਹਾਂ ਨੇ ਆਪਣੇ ਇਸ ਪੁੱਤਰ ਦਾ ਨਾਂ ਗੁਰਬਾਜ਼ ਗਰੇਵਾਲ ਰੱਖਿਆ ਹੈ। ਹਾਲਾਂਕਿ ਇਸ ਤੋਂ ਪਹਿਲਾ ਗਿੱਪੀ ਗਰੇਵਾਲ 2 ਪੁੱਤਰਾਂ ਦੇ ਪਿਤਾ ਸਨ। ਹਾਲ ਹੀ ਗਿੱਪੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਹਰ ਪਾਸੇ ਕਾਫੀ ਵਾਇਰਲ ਹੋ ਰਹੀਆਂ ਹਨ।

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਪੁੱਤਰ ਗੁਰਬਾਜ਼ ਅਤੇ ਕੇਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੇਕ ਦੀ ਤਸਵੀਰ 'ਤੇ 1/2 ਲਿਖਿਆ ਹੋਇਆ ਹੈ ਅਤੇ ਕੇਕ ਦੇ ਸਾਹਮਣੇ ਗੁਰਬਾਜ਼ ਬੈਠਾ ਹੋਇਆ ਹੈ। ਇਸ ਤਸਵੀਰ ਵਿਚ ਗੁਰਬਾਜ਼ ਕਾਫੀ ਕਿਊਟ ਲੱਗ ਰਿਹਾ ਹੈ। ਗਿੱਪੀ ਗਰੇਵਾਲ 'ਲੌਕ ਡਾਊਨ' ਦੇ ਚਲਦਿਆਂ ਪੰਜਾਬ ਵਿਚ ਹੀ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਆਏ ਦਿਨ ਗਿੱਪੀ ਗਰੇਵਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।

ਗਿੱਪੀ ਗਰੇਵਾਲ 'ਲੌਕ ਡਾਊਨ' ਦੇ ਚਲਦਿਆਂ ਪੰਜਾਬ ਵਿਚ ਹੀ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਆਏ ਦਿਨ ਗਿੱਪੀ ਗਰੇਵਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਗਿੱਪੀ ਗਰੇਵਾਲ ਇਸ ਮੁਸ਼ਕਿਲ ਸਮੇਂ ਵਿਚ ਆਪਣੀ ਟੀਮ ਨਾਲ ਮਿਲ ਕੇ ਲੋੜਵੰਦ ਲੋਕਾਂ ਦੀ ਸੇਵਾ ਵੀ ਕਰ ਰਹੇ ਹਨ। ਜਿਵੇਂ ਕਿ ਸਭ ਜਾਣਦੇ ਹਨ ਕਿ ਗਿੱਪੀ ਗਰੇਵਾਲ ਪੰਜਾਬੀ ਸੰਗੀਤ ਜਗਤ ਅਤੇ ਫਿਲਮ ਇੰਡਸਟਰੀ ਦਾ ਚਮਕਦਾ ਸਿਤਾਰਾ ਹੈ, ਜਿਸ ਦੇ ਚਲਦਿਆਂ ਉਹ ਆਪਣੇ ਦਰਸ਼ਕਾਂ ਦਾ ਵੀ ਮਨੋਰੰਜਨ ਕਰ ਰਹੇ ਹਨ।

 
 
 
 
 
 
 
 
 
 
 
 
 
 

Vigad Gaya / ਵਿਗੜ ਗਿਆ Poster dekh ke Ki lagda Gana kidda da howega ? 1)Sad 2) Romantic 3) khadka Dharka 4) Romantic Khadka Darka Releasing On 13th May 2020 👍 @thehumblemusic @ravhanjra @snappybeats @sukhsanghera #gippygrewal #humblemusic #vigadgaya

A post shared by Gippy Grewal (@gippygrewal) on May 1, 2020 at 8:28pm PDT

ਹਾਲ ਹੀ ਵਿਚ ਉਨ੍ਹਾਂ ਦਾ ਗੀਤ 'ਮਿਸ ਯੂ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾ ਉਨ੍ਹਾਂ ਦਾ ਗੀਤ 'ਨੱਚ ਨੱਚ' ਰਿਲੀਜ਼ ਹੋਇਆ ਸੀ, ਜੋ ਦਰਸ਼ਕਾਂ ਦੀ ਪਸੰਦ 'ਤੇ ਖਰਾ ਉਤਰਿਆ ਸੀ। ਹੁਣ ਗਿੱਪੀ ਗਰੇਵਾਲ ਆਪਣੇ ਨਵੇਂ ਗੀਤ 'ਵਿਗੜ ਗਿਆ' ਨਾਲ ਦਰਸ਼ਕਾਂ ਦੇ ਸਨਮੁਖ ਹੋਣਗੇ। ਉਨ੍ਹਾਂ ਦਾ ਇਹ ਗੀਤ ਬਹੁਤ ਜਲਦ ਰਿਲੀਜ਼ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News