''ਲੌਕ ਡਾਊਨ'' ਦੌਰਾਨ ਗਿੱਪੀ ਗਰੇਵਾਲ ਨੇ ਮੁੜ ਦਿੱਤੀ ਦਸਤਕ, ਨਵੇਂ ਗੀਤ ਦਾ ਟੀਜ਼ਰ ਕੀਤਾ ਰਿਲੀਜ਼ (ਵੀਡੀਓ)

4/25/2020 2:00:33 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕ ਸਟਾਰ ਗਿੱਪੀ ਗਰੇਵਾਲ 'ਲੌਕ ਡਾਊਨ' ਦੌਰਾਨ ਗੀਤ ਕੱਢ ਰਹੇ ਹਨ। ਕੁਝ ਦਿਨ ਪਹਿਲਾਂ ਹੀ ਗਿੱਪੀ ਗਰੇਵਾਲ ਨੇ 'ਨੱਚ ਨੱਚ' ਟਾਈਟਲ ਦੇ ਹੇਠ ਗੀਤ ਰਿਲੀਜ਼ ਕੀਤਾ ਸੀ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਗਿੱਪੀ ਗਰੇਵਾਲ ਮੁੜ 'ਮਿਸ ਯੂ' ਗੀਤ ਨਾਲ ਹਾਜ਼ਰ ਹੋਣ ਜਾ ਰਿਹਾ ਹੈ। ਹਾਲ ਹੀ ਵਿਚ ਉਨ੍ਹਾਂ ਦੇ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟੀਜ਼ਰ ਦੀ ਵੀਡੀਓ ਵਿਚ ਗਿੱਪੀ ਖੁਦ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ। ਗਿੱਪੀਗਰੇਵਾਲ ਦਾ ਇਹ ਗੀਤ 27 ਅਪ੍ਰੈਲ ਨੂੰ ਰਿਲੀਜ਼ ਹੋ ਰਿਹਾ ਹੈ। 


ਦੱਸ ਦੇਈਏ ਕਿ ਗਿੱਪੀ ਗਰੇਵਾਲ ਦੇ ਗੀਤ 'ਮਿਸ ਯੂ' ਦੇ ਬੋਲ ਮਸ਼ਹੂਰ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਨੇ ਲਿਖੇ ਹਨ, ਜਦੋਂ ਕਿ ਵੀਡੀਓ ਮਸ਼ਹੂਰ ਫਿਲਮ ਡਾਇਰੈਕਟਰ ਬਲਜੀਤ ਸਿੰਘ ਦਿਓ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਐਂਜ਼ੋ ਨੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ। ਜਿਵੇਂ ਕਿ ਟਾਈਟਲ ਤੋਂ ਹੀ ਸਪਸ਼ੱਟ ਹੈ ਕਿ 'ਮਿਸ ਯੂ'। ਇਸ ਤੋਂ ਤਾਂ ਇਹੀ ਲੱਗਦਾ ਹੈ ਕਿ ਇਹ ਗੀਤ ਇਕ ਰੋਮਾਂਟਿਕ ਗੀਤ ਹੋਵੇਗਾ। ਇਸ ਗੀਤ ਨੂੰ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News