ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਗਿੱਪੀ ਗਰੇਵਾਲ
2/24/2020 11:14:52 AM
ਅੰਮ੍ਰਿਤਸਰ (ਅਣਜਾਣ) - ਫਿਲਮ ਅਭਿਨੇਤਾ ਅਤੇ ਪ੍ਰਸਿੱਧ ਪੰਜਾਬੀ ਗਾਇਕ ਗਿੱਪੀ ਗਰੇਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਨਾਲ ਰੌਸ਼ਨ ਪ੍ਰਿੰਸ, ਜੱਸ ਢਿੱਲੋਂ ਅਤੇ ਸਰਬਜੀਤ ਸਿੰਘ ਵੀ ਸਨ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕੀਤੇ ਅਤੇ ਇਲਾਹੀ ਬਾਣੀ ਦਾ ਕੀਰਤਨ ਵੀ ਸੁਣਿਆ। ਦੱਸ ਦਈਏ ਕਿ ਗਿੱਪੀ ਗਰੇਵਾਲ ਆਪਣੀ ਫਿਲਮ 'ਇੱਕ ਸੰਧੂ ਹੁੰਦਾ ਸੀ' ਦੀ ਰਿਲੀਜ਼ਿੰਗ ਤੋਂ ਪਹਿਲਾਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸਨ। ਇਨ੍ਹੀਂ ਦਿਨੀਂ ਗਿੱਪੀ ਗਰੇਵਾਲ ਇਸ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ।
ਦੱਸਣਯੋਗ ਹੈ ਕਿ ਫਿਲਮ 'ਇੱਕ ਸੰਧੂ ਹੁੰਦਾ ਸੀ' ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ। ਇਸ ਫਿਲਮ 'ਚ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਗਿੱਪੀ ਗਰੇਵਾਲ ਨਾਲ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ, ਬੱਬਲ ਰਾਏ ਤੇ ਧੀਰਜ ਕੁਮਾਰ ਵੀ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਇਹ ਐਕਸ਼ਨ, ਰੋਮਾਂਸ ਤੇ ਡਰਾਮਾ ਫਿਲਮ ਇਸ ਸਾਲ ਦੀ ਸਭ ਤੋਂ ਮਹਿੰਗੀ ਪੰਜਾਬੀ ਫਿਲਮ ਹੋਵੇਗੀ। ਇਹ ਫਿਲਮ 28 ਫਰਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਅਦਾਕਾਰਾ ਰਕੁਲ ਪ੍ਰੀਤ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਭਰਾ ਨੂੰ ਫੜਨ ਲਈ ਪੁਲਸ ਥਾਂ-ਥਾਂ ਕਰ ਰਹੀ ਛਾਪੇਮਾਰੀ
