ਉਡੀਕਾਂ ਖ਼ਤਮ, ਰਿਲੀਜ਼ ਹੋਇਆ ਗਿੱਪੀ ਗਰੇਵਾਲ ਦਾ ਗੀਤ ''ਮਿਸ ਯੂ'' (ਵੀਡੀਓ)

4/27/2020 10:15:20 AM

ਜਲੰਧਰ (ਵੈੱਬ ਡੈਸਕ) - ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕ ਸਟਾਰ ਗਿੱਪੀ ਗਰੇਵਾਲ 'ਲੌਕ ਡਾਊਨ' ਦੌਰਾਨ ਗੀਤ ਕੱਢ ਰਹੇ ਹਨ। ਹਾਲ ਹੀ ਵਿਚ  ਹੁਣ ਗਿੱਪੀ ਗਰੇਵਾਲ ਮੁੜ 'ਮਿਸ ਯੂ' ਗੀਤ ਨਾਲ ਹਾਜ਼ਰ ਹੋਏ ਹਨ। ਹਾਲ ਹੀ ਵਿਚ ਉਨ੍ਹਾਂ ਦਾ ਗੀਤ 'ਮਿਸ ਯੂ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦੀ ਵੀਡੀਓ ਵਿਚ ਗਿੱਪੀ ਖੁਦ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਗਿੱਪੀ ਗਰੇਵਾਲ ਦੇ ਗੀਤ 'ਮਿਸ ਯੂ' ਦੇ ਬੋਲ ਮਸ਼ਹੂਰ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਨੇ ਲਿਖੇ ਹਨ, ਜਦੋਂ ਕਿ ਵੀਡੀਓ ਮਸ਼ਹੂਰ ਫਿਲਮ ਡਾਇਰੈਕਟਰ ਬਲਜੀਤ ਸਿੰਘ ਦਿਓ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਐਂਜ਼ੋ ਨੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ। ਜਿਵੇਂ ਕਿ ਟਾਈਟਲ ਤੋਂ ਹੀ ਸਪਸ਼ੱਟ ਹੈ ਕਿ 'ਮਿਸ ਯੂ'। ਇਹ ਇਕ ਰੋਮਾਂਟਿਕ ਗੀਤ ਹੈ। ਗਿੱਪੀ ਗਰੇਵਾਲ ਦੇ ਗੀਤ 'ਮਿਸ ਯੂ' ਨੂੰ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਹੀ ਗਿੱਪੀ ਗਰੇਵਾਲ ਨੇ 'ਨੱਚ ਨੱਚ' ਟਾਈਟਲ ਦੇ ਹੇਠ ਗੀਤ ਰਿਲੀਜ਼ ਕੀਤਾ ਸੀ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News