ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਸਾਹਿਬ ਹੀਰਾ ਦਾ ਧਾਰਮਿਕ ਟਰੈਕ ''ਬਾਬੇ ਨਾਨਕ ਦੀ ਬਾਣੀ'' (ਵੀਡੀਓ)

4/27/2020 10:46:52 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦੁਨੀਆ ਭਰ ਵਿਚ ਵਿਕਰਾਲ ਰੂਪ ਧਾਰਨ ਕਰ ਰਿਹਾ ਹੈ। ਆਏ ਦਿਨ ਮੌਤਾਂ ਅਤੇ ਮਰੀਜ਼ਾਂ ਦੇ ਅੰਕੜੇ ਵਧਦੇ ਜਾ ਰਹੇ ਹਨ। ਅਜਿਹੇ ਸਮੇਂ ਵਿਚ ਪੰਜਾਬੀ ਸਿਤਾਰੇ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਇਸ ਸੰਕਟ ਦੀ ਘੜੀ ਵਿਚ ਹੋਂਸਲਾ-ਸਬਰ ਰੱਖਣ ਲਈ ਪ੍ਰੇਰਿਤ ਕਈ ਗੀਤ ਰਿਲੀਜ਼ ਕਰ ਰਹੇ ਹਨ, ਜਿਨ੍ਹਾਂ ਵਿਚ ਹੁਣ ਗਾਇਕ ਸਾਹਿਬ ਹੀਰਾ ਦਾ ਵੀ ਨਾਂ ਜੁੜ ਗਿਆ ਹੈ। ਜੀ ਹਾਂ ਹਾਲ ਹੀ ਵਿਚ ਸਾਹਿਬ ਹੀਰਾ ਦਾ ਧਾਰਮਿਕ ਟਰੈਕ 'ਬਾਬੇ ਨਾਨਕ ਦੀ ਬਾਣੀ' ਰਿਲੀਜ਼ ਹੋਇਆ ਹੈ, ਜਿਸ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਉਚਾਰਨ ਬਾਰੇ ਦੱਸਿਆ ਗਿਆ ਹੈ। ਇਸ ਧਾਰਮਿਕ ਟਰੈਕ ਦੇ ਬੋਲ ਹੈਪੀ ਮਨੀਲਾ ਵਲੋਂ ਸ਼ਿੰਗਾਰੇ ਗਏ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਗੀਤਾਂ ਨੂੰ ਆਪਣੀ ਕਲਮ ਰਾਹੀਂ ਸ਼ਿੰਗਾਰ ਚੁੱਕੇ ਹਨ। ਸਾਹਿਬ ਹੀਰਾ ਦੇ ਧਾਰਮਿਕ ਟਰੈਕ 'ਬਾਬੇ ਨਾਨਕ ਦੀ ਬਾਣੀ' ਦਾ ਮਿਊਜ਼ਿਕ ਖੁਦ ਉਨ੍ਹਾਂ ਨੇ ਆਪ ਹੀ ਤਿਆਰ ਕੀਤਾ ਹੈ ਅਤੇ ਗੀਤ ਦੇ ਪ੍ਰੋਡਿਊਸਰ ਹੈਪੀ ਮਨੀਲਾ ਹਨ। ਇਸ ਧਾਰਮਿਕ ਟਰੈਕ ਨੂੰ ਐੱਚ. ਐਮ. ਈ. ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਸਾਹਿਬ ਹੀਰਾ ਦੇ ਧਾਰਮਿਕ ਟਰੈਕ 'ਬਾਬੇ ਨਾਨਕ ਦੀ ਬਾਣੀ' ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਟਰੈਕ ਵਿਚ ਸਾਹਿਬ ਹੀਰਾ ਨੇ ਕਿਹਾ ਹੈ ਕਿ ਹਰ ਇਕ ਬਿਮਾਰੀ, ਸੰਕਟ ਅਤੇ ਪ੍ਰੇਸ਼ਾਨੀ ਦਾ ਇਲਾਜ਼ 'ਬਾਬੇ ਨਾਨਕ ਦੀ ਬਾਣੀ' ਹੀ ਹੈ। ਜਿਥੇ ਕੋਈ ਚੀਜ਼ ਨਹੀਂ ਕੰਮ ਕਰਦੀ ਉੱਥੇ ਸਿਰਫ ਬਾਬੇ ਨਾਨਕ ਦੀ ਬਾਣੀ ਹੀ ਕੰਮ ਕਰਦੀ ਹੈ ਅਤੇ ਸਾਡੀਆਂ ਉਮੀਦਾਂ ਨੂੰ ਜਗਾਉਂਦੀ ਹੈ।      



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News