ਪੁਰਾਣੀਆਂ ਯਾਦਾਂ 'ਚ ਗੁਆਚੇ ਗਿੱਪੀ ਗਰੇਵਾਲ, ਤਸਵੀਰ ਦੇਖ ਹੋਵੋਗੇ ਹੈਰਾਨ
6/8/2020 4:00:53 PM

ਜਲੰਧਰ (ਬਿਊਰੋ) — ਦੇਸੀ ਰੌਕਸਟਾਰ ਗਿੱਪੀ ਗਰੇਵਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਗਾਤਾਰ ਆਪਣੀਆਂ ਕੁਝ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਥ੍ਰੋਬੈਕ ਤਸਵੀਰ ਸਾਂਝੀ ਕੀਤੀ ਹੈ, ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ। ਆਪਣੇ ਕੈਪਸ਼ਨ 'ਚ ਗਿੱਪੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਉਸ ਨੂੰ ਲੱਭਣ ਲਈ ਕਿਹਾ ਹੈ। ਗਿੱਪੀ ਨੇ ਥ੍ਰੋਅਬੈਕ ਤਸਵੀਰ ਪੋਸਟ ਕੀਤੀ ਅਤੇ ਆਪਣੇ ਫੈਨਸ ਨੂੰ ਚੁਣੌਤੀ ਦਿੱਤੀ ਕਿ ਉਹ ਉਸ ਨੂੰ ਲੱਭਣ। ਉਨ੍ਹਾਂ ਨੇ ਲਿਖਿਆ ''ਮੈਨੂੰ ਲੱਭੋ।''
Find me...🙈 pic.twitter.com/oi4SrruWAj
— Gippy Grewal (@GippyGrewal) October 12, 2018
ਦਿਲਚਸਪ ਗੱਲ ਇਹ ਹੈ ਕਿ ਗਿੱਪੀ ਗਰੇਵਾਲ ਦੇ ਲਗਭਗ ਸਾਰੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਤਸਵੀਰ 'ਚ ਵੇਖਿਆ ਅਤੇ 'ਰਿਪਲਾਈ ਟੂ ਟਵੀਟ' ਵਿਕਲਪ ਦੁਆਰਾ ਆਪਣੇ ਜਵਾਬ ਸਾਂਝੇ ਕੀਤੇ। ਦੇਸ਼ 'ਚ ਚੱਲ ਰਹੇ ਤਾਲਾਬੰਦੀ ਕਰਕੇ ਹਰ ਕੋਈ ਆਪਣੇ ਘਰ 'ਚ ਰਹਿਣ ਲਈ ਮਜ਼ਬੂਰ ਹੈ। ਫ਼ਿਲਮਾਂ ਦੀ ਸ਼ੂਟਿੰਗ 'ਤੇ ਪਾਬੰਦੀ ਲੱਗੀ ਹੋਈ ਹੈ, ਜਿਸ ਕਰਕੇ ਬਹੁਤ ਸਾਰੇ ਕਲਾਕਾਰ ਵੀ ਆਪਣੇ ਘਰ 'ਚ ਹੀ ਸਮਾਂ ਗੁਜ਼ਾਰ ਰਹੇ ਹਨ। ਗਿੱਪੀ ਗਰੇਵਾਲ ਦਾ ਤਾਲਾਬੰਦੀ ਦੌਰਾਨ 'ਨੱਚ-ਨੱਚ' ਗੀਤ ਆਇਆ ਸੀ, ਜਿਸ 'ਚ ਸਰਗੁਣ ਮਹਿਤਾ, ਨੀਰੂ ਬਾਜਵਾ, ਸਿੱਧੂ ਮੂਸੇਵਾਲਾ, ਜੈਜ਼ੀ ਬੀ ਤੇ ਰਣਜੀਤ ਬਾਵਾ ਸਮੇਤ ਪੰਜਾਬੀ ਸੰਗੀਤ ਜਗਤ ਦੀਆਂ ਮਸ਼ਹੂਰ ਹਸਤੀਆਂ ਨਜ਼ਰ ਆਈਆਂ ਸਨ।
Once Upon a time 🙈 @yudhvirmanak @jassilongowalia @bhana_l.a #gippygrewal
A post shared by Gippy Grewal (@gippygrewal) on Jun 5, 2020 at 12:16am PDT
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ