ਗੁਰਜੈਜ਼ ਤੇ ਆਰ ਨੇਤ ਦਾ ਨਵਾਂ ਗੀਤ ''Average'' ਰਿਲੀਜ਼ (ਵੀਡੀਓ)
6/8/2020 4:36:35 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੁਰਜੈਜ਼ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। 'ਐਵਰੇਜ' (Average) ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਗੁਰਜੈਜ਼ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਪੰਜਾਬੀ ਗਾਇਕ ਆਰ ਨੇਤ ਗੀਤ 'ਚ ਫੀਚਰਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਇਸ ਗੀਤ ਦੀ ਤਾਂ ਬੋਲ ਆਰ ਨੇਤ ਦੀ ਕਲਮ ਚੋਂ ਹੀ ਨਿਕਲੇ ਹਨ, ਜਿਸ ਦਾ ਸੰਗੀਤ Sycostyle Music ਵਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਵੀਡੀਓ ਬਦਨਾਮ ਬੰਦੇ ਹੋਰਾਂ ਵੱਲੋਂ ਤਿਆਰ ਕੀਤਾ ਹੈ। ਗੀਤ ਦੇ ਵੀਡੀਓ 'ਚ ਗੁਰਜੈਜ਼, ਆਰ ਨੇਤ ਤੇ ਫੀਮੇਲ ਮਾਡਲ ਨੂਰ ਕਵਰ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਗੀਤ ਨੂੰ ਆਰ ਨੇਤ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਦੱਸ ਦਈਏ ਕਿ ਗੁਰਜੈਜ਼ ਇਸ ਤੋਂ ਪਹਿਲਾਂ ਵੀ 'ਡ੍ਰੀਮਜ਼', 'ਇੰਚ ਦੀ ਕੀ ਗੱਲ', 'ਯਾਰਾਂ ਪਿੱਛੇ' , 'ਯਾਰੀ ਤੇਰੀ', 'ਹੌਂਸਲੇ', 'ਗੁੱਸਾ ਜੱਟੀ ਦਾ' ਵਰਗੇ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ