ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਆਪਣੇ ਬਚਪਨ ਦੀ ਤਸਵੀਰ, ਪ੍ਰਸ਼ੰਸਕਾਂ ਤੋਂ ਪੁੱਛਿਆ ਇਹ ਸਵਾਲ
5/21/2020 12:19:07 PM

ਜਲੰਧਰ (ਬਿਊਰੋ) — ਲਾਕਡਾਊਨ ਦੌਰਾਨ ਹਰ ਕੋਈ ਆਪਣੇ ਘਰਾਂ 'ਚ ਸਮਾਂ ਬਿਤਾ ਰਿਹਾ ਹੈ। ਜਿੱਥੇ ਆਮ ਲੋਕ ਆਪਣੇ ਘਰਾਂ 'ਚ ਸਮਾਂ ਬਿਤਾ ਰਹੇ ਹਨ। ਉੱਥੇ ਹੀ ਸੈਲੀਬ੍ਰੇਟੀਜ਼ ਵੀ ਆਪਣੇ ਘਰਾਂ 'ਚ ਇਸ ਵਿਹਲੇ ਸਮੇਂ ਦੌਰਾਨ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰ ਰਹੇ ਹਨ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਉਹ ਅਕਸਰ ਹੀ ਸ਼ੇਅਰ ਕਰਦੇ ਹਨ। ਲਾਕਡਾਊਨ ਦੌਰਾਨ ਸੈਲੇਬ੍ਰੇਟੀਜ਼ ਆਪੋ ਆਪਣੀਆਂ ਪੁਰਾਣੀਆਂ ਯਾਦਾਂ ਸਾਂਝਾ ਕਰ ਰਹੇ ਹਨ। ਗਿੱਪੀ ਗਰੇਵਾਲ ਵੀ ਆਪਣੇ ਪੂਰੇ ਪਰਿਵਾਰ ਨਾਲ ਕੁਵਾਲਿਟੀ ਟਾਈਮ ਬਿਤਾ ਰਹੇ ਹਨ ਅਤੇ ਲਾਕਡਾਊਨ ਦਾ ਭਰਪੂਰ ਫਾਇਦਾ ਉਠਾ ਰਹੇ ਹਨ। ਉਹ ਅਕਸਰ ਆਪਣੇ ਬੱਚਿਆਂ ਨਾਲ ਵੀਡੀਓ ਸ਼ੇਅਰ ਕਰਦੇ ਹਨ। ਉਨ੍ਹਾਂ ਨੇ ਮੁੜ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਲੱਭੋ ਕਿੱਥੇ ਆਂ ਮੈਂ।' ਉਨ੍ਹਾਂ ਦੀ ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਵੀ ਦਿੱਤੀਆਂ ਹਨ, ਜਿਸ 'ਚ 'ਅਰਦਾਸ', 'ਕੈਰੀ ਆਨ ਜੱਟਾ', 'ਇੱਕ ਸੰਧੂ ਹੁੰਦਾ ਸੀ', 'ਅਰਦਾਸ ਕਰਾਂ', 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2' ਸਣੇ ਕਈ ਫਿਲਮਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਹੋਰ ਵੀ ਕਈ ਪ੍ਰੋਜੈਕਟਸ ਹਨ, ਜਿਨ੍ਹਾਂ 'ਤੇ ਉਹ ਕੰਮ ਕਰ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ