ਭਰਾ ਰਿਸ਼ੀ ਨੂੰ ਯਾਦ ਕਰਕੇ ਭਾਵੁਕ ਹੋਏ ਰਣਧੀਰ ਕਪੂਰ, ਕਿਹਾ- ‘ਅਸੀਂ ਹਰ ਦਿਨ ਰਿਸ਼ੀ ਨੂੰ ਯਾਦ ਕਰਦੇ ਹਾਂ’

5/21/2020 12:28:24 PM

ਮੁੰਬਈ(ਬਿਊਰੋ)- ਰਿਸ਼ੀ ਕਪੂਰ 30 ਅਪ੍ਰੈਲ ਨੂੰ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸਨ। ਉਨ੍ਹਾਂ ਦਾ ਪੂਰਾ ਪਰਿਵਾਰ ਅਤੇ ਦੋਸਤ ਉਨ੍ਹਾਂ ਨੂੰ ਕਾਫ਼ੀ ਮਿਸ ਕਰ ਰਹੇ ਹਨ। ਹਾਲ ਹੀ ਵਿਚ ਰਣਧੀਰ ਨੇ ਆਪਣੇ ਭਰਾ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਬਹੁਤ ਮਿਸ ਕਰ ਰਿਹਾ ਹੈ। ਰਣਧੀਰ ਨੇ ਕਿਹਾ, ‘‘ਸਾਡਾ ਪਰਿਵਾਰ ਹਰ ਦਿਨ ਰਿਸ਼ੀ ਨੂੰ ਯਾਦ ਕਰ ਰਿਹਾ ਹੈ। ਭਗਵਾਨ ਦੀ ਸਾਡੇ ’ਤੇ ਕ੍ਰਿਪਾ ਹੈ ਉਹ ਸਾਨੂੰ ਇਸ ਦੁੱਖ ਨਾਲ ਲੜਨ ਦੀ ਤਾਕਤ ਦੇ ਰਿਹਾ ਹੈ। ਅਸੀਂ ਦੋਵੇਂ ਦੋਸਤ, ਪਰਿਵਾਰ,  ਖਾਣਾ ਅਤੇ ਫਿਲਮਾਂ ਦੇ ਮਾਮਲੇ ਵਿਚ ਕਾਫ਼ੀ ਕਾਮਨ ਸੀ।’’
ਰਣਧੀਰ ਨੇ ਅੱਗੇ ਕਿਹਾ, ‘‘ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ। ਸਾਡੇ ਕੋਲ ਕਈ ਮੈਸੇਜ ਆਏ। ਕੁਝ ਲੋਕਾਂ ਨੇ ਰਿਸ਼ੀ ਦੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। ਸਾਰਿਆਂ ਨੂੰ ਰਿਪਲਾਈ ਕਰਨਾ ਸਾਡੇ ਲਈ ਸੰਭਵ ਨਹੀਂ ਸੀ ਪਰ ਮੈਂ ਹੁਣ ਸਾਰਿਆਂ ਨੂੰ ਧੰਨਵਾਦ ਕਹਿਣਾ ਚਾਹਾਂਗਾ। ਉਥੇ ਹੀ ਰਿਸ਼ੀ ਦੇ ਫੈਨਜ਼ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਰਿਸ਼ੀ ਨੂੰ ਉਨ੍ਹਾਂ ਦੀਆਂ ਫਿਲਮਾਂ ਲਈ ਅਤੇ ਉਨ੍ਹਾਂ ਦੀ ਮੁਸਕਾਨ ਲਈ ਦੇ ਲਈ ਹਮੇਸ਼ਾ ਯਾਦ ਰੱਖੋ।’’

ਨੀਤੂ ਨੇ ਵੀ ਸਾਂਝੀ ਕੀਤੀ ਤਸਵੀਰ

 

 
 
 
 
 
 
 
 
 
 
 
 
 
 

How I wish this picture could remain complete as is ❤️

A post shared by neetu Kapoor. Fightingfyt (@neetu54) on May 18, 2020 at 10:46am PDT

ਨੀਤੂ ਕਪੂਰ ਨੇ ਕੁਝ ਦਿਨ ਪਹਿਲਾਂ ਆਪਣੇ ਪੂਰੇ ਪਰਿਵਾਰ ਦੀ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ ਵਿਚ ਉਹ ਰਿਸ਼ੀ ਕਪੂਰ, ਬੇਟੇ ਰਣਬੀਰ, ਧੀ ਰਿੱਧੀਮਾ ਕਪੂਰ ਅਤੇ ਪੋਤੀ ਨਾਲ ਨਜ਼ਰ ਆ ਰਹੀ ਹੈ। ਨੀਤੂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਸੀ, ਕਾਸ਼ ਇਹ ਤਸਵੀਰ ਇੰਝ ਹੀ ਹਮੇਸ਼ਾ ਕੰਪਲੀਟ ਰਹਿੰਦੀ ਜਿਵੇਂ ਹੈ। ਉਨ੍ਹਾਂ ਨੇ ਨਾਲ ਹੀ ਹਾਰਟ ਇਮੋਜੀ ਵੀ ਬਣਾਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News