ਸਕੂਲ ਦੌਰਾਨ ''ਤੇਰੇ ਨਾਮ'' ਵਾਲਾ ਰਾਧੇ ਬਣਦਾ ਸੀ ਪੰਜਾਬੀ ਫਿਲਮ ਇੰਡਸਟਰੀ ਦਾ ਇਹ ਹੀਰੋ

11/26/2019 12:14:15 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਾਟਰ ਗਿੱਪੀ ਗਰੇਵਾਲ ਅੱਜ ਸੁਪਰਸਟਾਰ ਹਨ। ਫਿਲਮਾਂ ਹੋਣ ਜਾਂ ਫਿਰ ਗੀਤ ਹਰ ਪਾਸੇ ਉਨ੍ਹਾਂ ਦੇ ਨਾਂ ਦਾ ਹੀ ਡੰਕਾ ਵੱਜਦਾ ਹੈ। ਗਿੱਪੀ ਗਰੇਵਾਲ ਨੂੰ ਬਚਪਨ ਤੋਂ ਹੀ ਅਦਾਕਾਰ ਬਣਨ ਦਾ ਸ਼ੌਂਕ ਸੀ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਗਿੱਪੀ ਗਰੇਵਾਲ ਦੀ ਉਹ ਤਸਵੀਰ ਆਖ ਰਹੀ ਹੈ, ਜਿਹੜੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਸਕੂਲ ਟਾਈਮ ਦੇ ਕੁਝ ਦੋਸਤ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਗਿੱਪੀ ਗਰੇਵਾਲ ਲੰਮੇ ਹੇਅਰ ਸਟਾਈਲ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਕਿ ਉਹ ਕਦੇ ਤੇਰੇ ਨਾਮ ਵਾਲਾ ਰਾਧੇ ਬਣਦੇ ਹੁੰਦਾ ਸੀ।'' ਇਸ ਤਸਵੀਰ 'ਤੇ ਗਿੱਪੀ ਵੱਲੋਂ ਤਸਵੀਰ ਨੂੰ ਦਿੱਤੇ ਕੈਪਸ਼ਨ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਸਟਾਰ ਬਣਨ ਦਾ ਸੁਪਨਾ ਉਨ੍ਹਾਂ ਨੇ ਬਚਪਨ 'ਚ ਹੀ ਦੇਖ ਲਿਆ ਸੀ, ਜਿਹੜਾ ਕਿ ਅੱਜ ਗਿੱਪੀ ਨੇ ਆਪਣੀ ਮਿਹਨਤ ਸਦਕਾ ਸੱਚ ਕਰ ਦਿਖਾਇਆ ਹੈ।

PunjabKesari
ਦੱਸ ਦਈਏ ਕਿ 'ਤੇਰੇ ਨਾਮ' ਸਲਮਾਨ ਖਾਨ ਦੀ ਸੁਪਰਹਿੱਟ ਫਿਲਮ ਸੀ। ਇਸ ਫਿਲਮ 'ਚ ਸਲਮਾਨ ਖਾਨ ਨੇ ਲੰਬੇ ਵਾਲਾਂ ਵਾਲਾ ਹੇਅਰ ਸਟਾਈਲ ਰੱਖਿਆ ਸੀ। ਸਲਮਾਨ ਦੇ ਇਸ ਸਟਾਈਲ ਨੂੰ ਬਹੁਤ ਨੌਜਵਾਨਾਂ ਨੇ ਕਾਪੀ ਕੀਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News