ਗਿੱਪੀ ਗਰੇਵਾਲ ਤੇ ਬੋਹੇਮੀਆ ਦੇਣਗੇ ਫੈਨਜ਼ ਨੂੰ ਵੱਡਾ ਸਰਪ੍ਰਾਈਜ਼

11/9/2019 1:33:53 PM

ਜਲੰਧਰ (ਬਿਊਰੋ) — ਦੇਸੀ ਰੌਕਸਟਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਹਾਲ ਹੀ 'ਚ ਰਿਲੀਜ਼ ਹੋਈ ਆਪਣੀ ਫਿਲਮ 'ਡਾਕਾ' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਦੀ ਇਹ ਫਿਲਮ ਬਾਕਸ ਆਫਿਸ 'ਤੇ ਹਿੱਟ ਸਾਬਿਤ ਹੋਈ ਹੈ। ਇਸ ਫਿਲਮ 'ਚ ਪ੍ਰਸ਼ੰਸਕਾਂ ਨੂੰ ਮਨੋਰੰਜਨ ਲਈ ਹਰ ਤਰ੍ਹਾਂ ਦਾ ਮਸਾਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਗਿੱਪੀ ਗਰੇਵਾਲ ਆਪਣੇ ਪ੍ਰਸ਼ੰਸਕਾਂ ਨੂੰ ਇਕ ਵੀਡੀਓ ਸ਼ੇਅਰ ਕਰਕੇ ਸਰਪ੍ਰਾਈਜ਼ ਦਿੱਤਾ ਹੈ। ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨਾਲ ਰੈਪਰ ਬੋਹੇਮੀਆ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਗਿੱਪੀ ਨੇ ਇਕ ਕੈਪਸ਼ਨ ਵੀ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਕੁਝ ਨਵਾਂ ਕਰਨ ਜਾ ਰਹੇ ਹਾਂ।''

 

 
 
 
 
 
 
 
 
 
 
 
 
 
 

Something New with my bro @iambohemia @thehumblemusic 👌

A post shared by Gippy Grewal (@gippygrewal) on Nov 8, 2019 at 7:54pm PST

ਦੱਸ ਦਈਏ ਕਿ ਗਿੱਪੀ ਗਰੇਵਾਲ ਰੈਪਰ ਬੋਹੇਮੀਆ ਨਾਲ ਕੋਈ ਨਵਾਂ ਗੀਤ ਲੈ ਕੇ ਆ ਰਹੇ ਹਨ ਜਾਂ ਫਿਲਮ ਇਸ ਦਾ ਖੁਲਾਸਾ ਹਾਲੇ ਤੱਕ ਉਨ੍ਹਾਂ ਨੇ ਨਹੀਂ ਕੀਤਾ ਪਰ ਇੰਨ੍ਹਾਂ ਜ਼ਰੂਰ ਹੈ ਕਿ ਜਦੋਂ ਦੋ ਵੱਡੇ ਕਲਾਕਾਰ ਇੱਕਠੇ ਹੁੰਦੇ ਹਨ ਤਾਂ ਕੁਝ ਨਵਾਂ ਜ਼ਰੂਰ ਹੁੰਦਾ ਹੈ। ਹੁਣ ਇਹ ਨਵਾਂ ਕੀ ਹੈ ਇਹ ਦੋਹਾਂ ਕਲਾਕਾਰਾਂ ਦੇ ਪ੍ਰਸ਼ੰਸਕਾਂ ਲਈ ਸਰਪ੍ਰਾਈਜ ਹੈ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News