ਗਿੱਪੀ ਗਰੇਵਾਲ ਦੇ ਗੀਤ ''Me & U'' ਦਾ ਟੀਜ਼ਰ ਰਿਲੀਜ਼, ਤਾਨੀਆ ਨਾਲ ਦਿਸੇ ਖਾਸ ਕੈਮਿਸਟਰੀ ''ਚ (ਵੀਡੀਓ)
5/29/2020 9:12:05 AM

ਜਲੰਧਰ (ਬਿਊਰੋ) — ਪੰਜਾਬੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਬਹੁਤ ਜਲਦ ਆਪਣੇ ਨਵੇਂ ਗੀਤ 'ਮੀ ਐਂਡ ਯੂ' ਨਾਲ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। ਫਿਲਹਾਲ ਹਾਲ ਹੀ 'ਚ ਗਿੱਪੀ ਗਰੇਵਾਲ ਦੇ ਇਸ ਗੀਤ ਦਾ ਟੀਜ਼ਰ ਦਰਸ਼ਕਾਂ ਰਿਲੀਜ਼ ਹੋਇਆ ਹੈ, ਜੋ ਕਿ ਕਾਫੀ ਸ਼ਾਨਦਾਰ ਹੈ। ਜੇ ਗੱਲ ਕਰੀਏ ਟੀਜ਼ਰ ਦੀ ਤਾਂ 35 ਸੈਕਿੰਡ ਦੀ ਵੀਡੀਓ 'ਚ ਗਿੱਪੀ ਗਰੇਵਾਲ ਦਾ ਸ਼ਾਨਦਾਰ ਡਾਇਲਾਗ ਸੁਣਨ ਨੂੰ ਮਿਲ ਰਿਹਾ ਹੈ। ਇਸ ਗੀਤ 'ਚ ਗਿੱਪੀ ਗਰੇਵਾਲ ਨਾਲ 'ਸੁਫ਼ਨਾ' ਫਿਲਮ ਦੀ ਖੂਬਸੂਰਤ ਅਦਾਕਾਰਾ ਤਾਨਿਆ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੀ ਹੈ। ਟੀਜ਼ਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਇਸ ਗੀਤ ਦੇ ਬੋਲ ਨਾਮੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਨੇ ਲਿਖੇ ਹਨ, ਜਿਸ ਦਾ ਸੰਗੀਤ 'ਦੇਸੀ ਕਰਿਊ' ਵਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਵੀਡੀਓ ਦਿਓ ਸਟੂਡੀਓ ਵੱਲੋਂ ਤਿਆਰ ਕੀਤਾ ਗਿਆ ਹੈ। ਟੀ-ਸੀਰੀਜ਼ ਦੇ ਬੈਨਰ ਹੇਠ ਗੀਤ ਦਾ ਪੂਰਾ ਵੀਡੀਓ 31 ਮਈ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋਵੇਗਾ।
ਤਾਲਾਬੰਦੀ ਦੌਰਾਨ ਹੀ ਗਿੱਪੀ ਗਰੇਵਾਲ ਬੈਕ-ਟੂ-ਬੈਕ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਇਸ ਸਾਲ ਉਹ 'ਇੱਕ ਸੰਧੂ ਹੁੰਦਾ ਸੀ' ਵਰਗੀ ਸੁਪਰ ਹਿੱਟ ਫਿਲਮ ਨਾਲ ਖੂਬ ਵਾਹ-ਵਾਹੀ ਖੱਟ ਚੁੱਕੇ ਹਨ। ਤਾਲਾਬੰਦੀ ਕਰਕੇ ਆਉਣ ਵਾਲੀਆਂ ਫਿਲਮਾਂ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ