Upcoming Web Series : OTT 'ਤੇ ਜਾਰੀ ਰਹੇਗਾ ਐਂਟਰਟੇਨਮੈਂਟ ਦਾ ਸਫਰ, ਆ ਰਹੀ ਹੈ ਇਹ ਪੰਜ ਵੈੱਬ ਸੀਰੀਜ਼

5/29/2020 9:30:09 AM

ਨਵੀਂ ਦਿੱਲੀ : ਤਾਲਾਬੰਦੀ ਕਾਰਨ ਸਿਨੇਮਾਘਰ ਬੰਦ ਹਨ। ਟੀ. ਵੀ. 'ਤੇ ਪੁਰਾਣੇ ਸ਼ੋਅਜ਼ ਦਾ ਪ੍ਰਸਾਰਣ ਹੋ ਰਿਹਾ ਹੈ ਪਰ ਆਨਲਾਈਨ ਸਟ੍ਰੀਮਿੰਗ ਪਲੇਟਫਾਰਮ 'ਤੇ ਮਨੋਰੰਜਨ ਦਾ ਸਫਰ ਹਾਲੇ ਰੁਕਿਆ ਨਹੀਂ ਹੈ। ਤਾਲਾਬੰਦੀ 0.1 ਤੋਂ ਲੈ ਕੇ 0.4 ਤਕ ਲਗਾਤਾਰ ਨਵੇਂ ਪ੍ਰੋਜੈਕਟਰਸ ਆਉਂਦੇ ਰਹੇ ਹਨ। ਫਿਲਹਾਲ ਆਉਣ ਵਾਲੇ ਦਿਨਾਂ 'ਚ ਵੀ ਇਹ ਸਫਰ ਨਹੀਂ ਰੁਕਣ ਵਾਲਾ ਹੈ। ਆਓ ਜਾਣਦੇ ਹਾਂ ਇਨ੍ਹਾਂ ਆਉਣ ਵਾਲੇ ਪੰਜ ਪ੍ਰੋਡਕਟਸ ਬਾਰੇ :-

1. ਰਕਤਾਂਚਲ : ਐੱਮ. ਐਕਸ. ਪਲੇਅਰ ਪਿਛਲੇ ਕੁਝ ਸਮੇਂ ਤੋਂ ਆਪਣੇ ਕੰਟੈਂਟ 'ਚ ਸੁਧਾਰ ਦੀ ਕੋਸ਼ਿਸ਼ 'ਚ ਲੱਗਾ ਹੈ। ਕੁਝ ਅਜਿਹੀਆਂ ਵੈੱਬ ਸੀਰੀਜ਼ ਆਈਆਂ ਹਨ, ਜਿਨ੍ਹਾਂ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਇਕ ਅਜਿਹੀ ਹੀ ਵੈੱਬ ਸੀਰੀਜ਼ ਆ ਰਹੀ ਹੈ 'ਰਕਤਾਂਚਲ'। ਇਹ ਸੀਰੀਜ਼ 28 ਮਈ ਭਾਵ ਬੀਤੇ ਦਿਨੀਂ ਰਿਲੀਜ਼ ਹੋ ਚੁੱਕੀ ਹੈ।

2. ਕਾਲੀ ਸੀਜ਼ਨ : ਪਹਿਲੇ ਸੀਜ਼ਨ ਦੀ ਸਫਲਤਾ ਤੋਂ ਬਾਅਦ ਜੀ-5 ਦੀ ਵੈੱਬ ਸੀਰੀਜ਼ 'ਕਾਲੀ' ਦਾ ਦੂਜਾ ਸੀਜ਼ਨ ਆਉਣ ਨੂੰ ਤਿਆਰ ਹੈ। ਇਸ ਵਾਰ ਦਰਸ਼ਕਾਂ ਨੂੰ ਇੱਕ ਨਵੇਂ ਕਲਾਕਾਰ ਦੀ ਐਂਟਰੀ ਵੀ ਦੇਖਣ ਨੂੰ ਮਿਲੇਗੀ। 'ਪਾਤਾਲ ਲੋਕ' 'ਚ ਹਤੌੜਾ ਤਿਆਗੀ ਦਾ ਕਿਰਦਾਰ ਨਿਭਾਉਣ ਵਾਲੇ ਅਭਿਸ਼ੇਕ ਬੈਨਰਜੀ ਇਸ ਸੀਰੀਜ਼ 'ਚ ਨਜ਼ਰ ਆਉਣਗੇ। ਇਹ ਸੀਰੀਜ਼ ਅੱਜ ਰਿਲੀਜ਼ ਹੋਵੇਗੀ।

3. ਚੋਕਡ : ਅਨੁਰਾਗ ਕੱਸ਼ਯਪ ਇੱਕ ਵਾਰ ਫਿਰ ਨੈੱਟਫਲਿਕਸ 'ਤੇ ਵਾਪਸੀ ਕਰ ਰਹੇ ਹਨ। 'ਘੋਸ਼ਟ ਸਟੋਰੀਜ਼' ਤੋਂ ਬਾਅਦ ਉਹ 'ਚੋਕਡ' ਲੈ ਕੇ ਆ ਰਹੇ ਹਨ। ਇਸ ਫਿਲਮ 'ਚ ਨੋਟਬੰਦੀ ਤੋਂ ਬਾਅਦ ਹੀ ਇਕ ਮਹਿਲਾ ਦੀ ਕਹਾਣੀ ਦਿਖਾਈ ਗਈ ਹੈ। ਸੰਯਮੀ ਖੇਰ ਲੀਡ ਕਿਰਦਾਰ 'ਚ ਨਜ਼ਰ ਆਵੇਗੀ। ਉਥੇ ਹੀ ਫਿਲਮ 5 ਜੂਨ ਨੂੰ ਰਿਲੀਜ਼ ਹੋਵੇਗੀ।

4. ਕਹਿਣ ਨੂੰ ਹਮਸਫਰ ਹੈ : ਰਾਨਿਤ ਰਾਏ ਅਤੇ ਮੋਨਾ ਸਿੰਘ ਦੀ ਵੈੱਬ ਸੀਰੀਜ਼ 'ਕਹਿਣ ਨੂੰ ਹਮਸਫਰ ਹੈ' ਵੀ ਵਾਪਸੀ ਕਰ ਰਹੀ ਹੈ। ਇਸ ਦਾ ਤੀਜਾ ਸੀਜ਼ਨ ਆਉਣ ਨੂੰ ਤਿਆਰ ਹੈ। ਵੈੱਬ ਸੀਰੀਜ਼ 'ਚ ਇੱਕ ਵਾਰ ਫਿਰ ਫੈਮਿਲੀ ਡ੍ਰਾਮਾ ਦਿਖਾਇਆ ਜਾਵੇਗਾ। ਇਹ ਜੂਨ 6 ਜੂਨ ਨੂੰ ਜ਼ੀ-5 'ਤੇ ਰਿਲੀਜ਼ ਹੋਵੇਗੀ।

5. ਦਿ ਕੈਸੀਨੋ : ਕਰਨਵੀਰ ਬੋਹਰਾ ਵੀ ਆਪਣਾ ਡਿਜ਼ੀਟਲ ਡੈਬਿਊ ਕਰਨ ਨੂੰ ਤਿਆਰ ਹੈ। ਇਸ ਲਈ ਉਨ੍ਹਾਂ ਨੇ ਜ਼ੀ-5 ਦੀ ਵੈੱਬ ਸੀਰੀਜ਼ 'ਦਿ ਕੈਸੀਨੋ' ਨੂੰ ਚੁਣਿਆ ਹੈ। ਇਸ 'ਚ ਨੇਪਾਲ ਦੇ ਇਕ ਕੈਸੀਨੋ ਲਈ ਚੱਲ ਰਹੀ ਪਰਿਵਾਰਿਕ ਲੜਾਈ ਦੀ ਕਹਾਣੀ ਦਿਖਾਈ ਜਾਵੇਗੀ। ਸੀਰੀਜ਼ 12 ਜੁਨ ਨੂੰ ਸਟਰੀਮ ਹੋਵੇਗੀ।

ਦੱਸ ਦੇਈਏ ਕਿ ਇਨ੍ਹਾਂ ਤੋਂ ਇਲਾਵਾ 12 ਜੂਨ ਨੂੰ ਹੀ ਅਮਿਤਾਭ ਬੱਚਨ ਅਤੇ ਆਯੁਸ਼ਮਾਨ ਖੁਰਾਨਾ ਸਟਾਰਰ 'ਗੁਲਾਬੋ-ਸਿਤਾਬੋ' ਵੀ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News