ਸੰਘਰਸ਼ ਦੇ ਦਿਨਾਂ ''ਚ ਗੁਆਚੇ ਪੰਕਜ ਤ੍ਰਿਪਾਠੀ, ਵੀਡੀਓ ਸਾਂਝੀ ਕਰਕੇ ਦੱਸਿਆ ਹੈਰਾਨ ਕਰਨ ਵਾਲਾ ਕਿੱਸਾ
5/29/2020 9:48:11 AM

ਮੁੰਬਈ (ਬਿਊਰੋ) — ਤਾਲਾਬੰਦੀ ਦੇ ਚੱਲਦਿਆਂ ਹਰ ਕੋਈ ਸੋਸ਼ਲ ਮੀਡੀਆ 'ਤੇ ਐਕਟਿਵ ਹੈ। ਬਾਲੀਵੁੱਡ ਅਦਾਕਾਰ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਕਿੱਸਾ ਅਦਾਕਾਰ ਪੰਕਜ ਤ੍ਰਿਪਾਠੀ ਨੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਇੱਕ ਵੀਡੀਓ ਫੇਸਬੁੱਕ 'ਤੇ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕਰ ਰਹੇ ਹਨ। ਦਰਅਸਲ ਪੰਕਜ ਸਟਾਰ ਕਿੱਡ ਨਹੀਂ ਹਨ, ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਘਰੋਂ ਮੁੰਬਈ ਲਈ ਨਿਕਲੇ ਸਨ ਤਾਂ ਉਨ੍ਹਾਂ ਨੂੰ ਘਰ ਚਲਾਉਣ ਦੀ ਬਹੁਤ ਚਿੰਤਾ ਸੀ। ਉਨ੍ਹਾਂ ਨੇ ਆਪਣੀ ਬੀ ਐੱਡ ਪਾਸ ਪਤਨੀ ਨੂੰ ਸਮਝਾਇਆ ਕਿ ਸ਼ੰਘਰਸ਼ ਲੰਮਾ ਚੱਲ ਸਕਦਾ ਹੈ, ਇਸ ਲਈ ਉਹ ਕਿਸੇ ਸਕੂਲ 'ਚ ਨੌਕਰੀ ਕਰਨ ਲਈ ਅਰਜੀ ਦੇ ਦੇਵੇ ਪਰ ਸਕੂਲਾਂ 'ਚ ਵੀ ਉਨ੍ਹਾਂ ਨੂੰ ਨੋ ਵੈਕੇਂਸੀ ਦਾ ਜਵਾਬ ਮਿਲਦਾ ਸੀ। ਦੂਜੇ ਪਾਸੇ ਪੰਕਜ ਕੰਮ ਦੀ ਤਲਾਸ਼ ਲਈ ਦਫਤਰਾਂ ਦੇ ਚੱਕਰ ਕੱਟਦੇ ਸਨ।
ਪੰਕਜ ਨੇ ਦੱਸਿਆ ਕਿ ਮੁੰਬਈ 'ਚ ਅਨਜਾਣ ਲੋਕਾਂ ਨੂੰ ਦਫਤਰ 'ਚ ਐਂਟਰੀ ਵੀ ਨਹੀਂ ਮਿਲਦੀ। ਦਫਤਰ ਦੇ ਬਾਹਰ ਜਦੋਂ ਵੀ ਕੋਈ ਗਾਰਡ ਉਨ੍ਹਾਂ ਨੂੰ ਪੁੱਛਦਾ ਕਿ ਕਿਸੇ ਨੇ ਭੇਜਿਆ ਤਾਂ ਉਹ ਅਸਮਾਨ ਵੱਲ ਇਸ਼ਾਰਾ ਕਰਕੇ ਕਹਿੰਦੇ ਪਰਮਾਤਮਾ ਨੇ। ਪੰਕਜ ਦੀ ਇਹ ਗੱਲ ਸੁਣ ਕੇ ਕੁਝ ਲੋਕ ਚਿੜ ਜਾਂਦੇ ਤੇ ਕੁਝ ਖੁਸ਼ ਹੋ ਕੇ ਡਾਇਰੈਕਟਰ ਨਾਲ ਮਿਲਵਾ ਦਿੰਦੇ ਸਨ। ਇਸ ਵੀਡੀਓ 'ਚ ਪੰਕਜ ਨੇ ਕਿਹਾ ਹੈ ਕਿ ਲਗਾਤਾਰ ਮਿਹਨਤ ਕਰਨ ਨਾਲ ਸਫਲਤਾ ਜ਼ਰੂਰ ਮਿਲਦੀ ਹੈ।
ਸਾਲ 2004 'ਚ ਪੰਕਜ ਤ੍ਰਿਪਾਠੀ ਨੇ ਫਿਲਮ 'ਰਨ' ਨਾਲ ਬਾਲਵੁੱਡ 'ਚ ਐਂਟਰੀ ਕੀਤੀ ਸੀ ਪਰ ਉਨ੍ਹਾਂ ਨੂੰ ਇਸ ਫਿਲਮ ਨਾਲ ਕੋਈ ਮੁਕਾਮ ਹਾਸਲ ਨਹੀਂ ਸੀ ਹੋਇਆ ਪਰ ਸਾਲ 2012 'ਚ ਆਈ ਫਿਲਮ 'ਗੈਂਗਸ ਆਫ ਵਾਸੇਪੁਰ' 'ਚ ਉਨ੍ਹਾਂ ਦੀ ਅਦਾਕਾਰੀ ਦੇ ਹਰ ਪਾਸੇ ਚਰਚੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ 'ਚ ਕੰਮ ਕੀਤਾ ਅਤੇ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ