B'day Spl : ਕੁਲਵਿੰਦਰ ਸਿੰਘ ਗਿੱਲ ਤੋਂ ਗੁੱਗੂ ਗਿੱਲ ਬਣਨ ਦਾ ਜਾਣੋ ਕੀ ਹੈ ਸਫਰ

1/14/2020 12:51:18 PM

ਜਲੰਧਰ(ਬਿਊਰੋ) — ਮਸ਼ਹੂਰ ਐਕਟਰ ਗੁੱਗੂ ਗਿੱਲ ਪੰਜਾਬ ਦੀ ਦਮਦਾਰ ਆਵਾਜ਼, ਪੰਜਾਬੀਆਂ ਦੇ ਚਹੇਤੇ, ਪ੍ਰਭਾਵਸ਼ਾਲੀ ਸਖਸ਼ੀਅਤਾਂ 'ਚੋਂ ਇਕ ਹੈ। ਗੁੱਗੂ ਗਿੱਲ ਨੇ ਲਗਭਗ ਢਾਈ ਦਹਾਕੇ ਤੋਂ ਵੀ ਵੱਧ ਪੰਜਾਬੀ ਸਿਨੇਮੇ 'ਤੇ ਰਾਜ ਕੀਤਾ ਹੈ ਅਤੇ ਅੱਜ ਵੀ ਜਦੋਂ ਵੀ ਕਿਸੇ ਪੰਜਾਬੀ ਫਿਲਮ ਦੀ ਗੱਲ ਚੱਲਦੀ ਹੈ ਤਾਂ ਗੁੱਗੂ ਗਿੱਲ ਤੋਂ ਬਿਨਾਂ ਇਸ ਨੂੰ ਨੇਪਰੇ ਚੜ੍ਹੀ ਨਹੀਂ ਆਖਿਆ ਜਾ ਸਕਦਾ।
Image may contain: 3 people, people smiling, people sitting and shoes, text that says "ARPANCRAEAL"
ਉਨ੍ਹਾਂ ਦਾ ਜਨਮ 14 ਜਨਵਰੀ 1960 ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ 'ਚ ਹੋਇਆ ਸੀ। ਗੁੱਗੂ ਗਿੱਲ ਦਾ ਅਸਲੀ ਨਾਂ ਕੁਲਵਿੰਦਰ ਸਿੰਘ ਗਿੱਲ ਹੈ। ਗੁੱਗੂ ਗਿੱਲ ਦੇ ਦੋ ਬੇਟੇ ਹਨ।
Image may contain: 1 person, smiling, sitting, shoes and indoor
'ਪੁੱਤ ਜੱਟਾਂ ਦੇ' ਨਾਲ ਕੀਤੀ ਸ਼ੁਰੂਆਤ
ਗੁੱਗੂ ਗਿੱਲ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 'ਪੁੱਤ ਜੱਟਾਂ ਦੇ' ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹੁਣ ਤੱਕ 65-70 ਫਿਲਮਾਂ 'ਚ ਕੰਮ ਕੀਤਾ ਹੈ। 'ਬਦਲਾ ਜੱਟੀ ਦਾ', 'ਅਣਖ ਜੱਟਾਂ ਦੀ' ਆਦਿ ਕਈ ਹੋਰ ਫਿਲਮਾਂ ਗੁੱਗੂ ਗਿੱਲ ਦੀਆਂ ਮਨਪਸੰਦ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਕੁਰਬਾਨੀ ਜੱਟ ਦੀ', 'ਅਣਖ ਜੱਟਾਂ ਦੀ', 'ਬਦਲਾ ਜੱਟੀ ਦਾ', 'ਜੱਟ ਜਿਊਣਾ ਮੋੜ', 'ਜ਼ੈਲਦਾਰ', 'ਜੱਟ ਤੇ ਜ਼ਮੀਨ', 'ਬਾਗੀ ਸੂਰਮੇ', 'ਮਿਰਜ਼ਾ ਜੱਟ', 'ਵੈਰੀ', 'ਮੁਕੱਦਰ', 'ਟਰੱਕ ਡਰਾਇਵਰ', 'ਲਲਕਾਰਾ ਜੱਟੀ ਦਾ', 'ਜੰਗ ਦਾ ਮੈਦਾਨ', 'ਪ੍ਰਤਿੱਗਿਆ', 'ਜੱਟ ਬੁਆਏਜ਼', 'ਪੁੱਤ ਜੱਟਾਂ' ਦੇ ਸਮੇਤ ਹੋਰ ਨਾਂ ਸ਼ਾਮਲ ਹਨ।
Image may contain: 5 people, people smiling, people standing
ਸ਼ੌਂਕ ਵਜੋਂ ਕੀਤਾ ਫਿਲਮਾਂ 'ਚ ਕੰਮ
ਗੁੱਗੂ ਗਿੱਲ ਨੇ ਪੰਜਾਬੀ ਫਿਲਮਾਂ 'ਚ ਐਂਟਰੀ ਸਿਰਫ ਆਪਣਾ ਸ਼ੌਂਕ ਪੂਰਾ ਕਰਨ ਲਈ ਕੀਤੀ ਸੀ, ਜੋ ਬਾਅਦ 'ਚ ਉਨ੍ਹਾਂ ਦਾ ਕਾਰੋਬਾਰ ਬਣ ਗਿਆ। ਉਨ੍ਹਾਂ ਨੂੰ ਫਿਲਮੀ ਕਰੀਅਰ ਦੌਰਾਨ ਪਾਕਿਸਤਾਨੀ ਕਲਾਕਾਰਾਂ ਨੇ ਕਾਫੀ ਪ੍ਰਭਾਵਿਤ ਕੀਤਾ। ਪਹਿਲਾਂ ਪਾਕਿਸਤਾਨੀ ਫਿਲਮਾਂ ਦਾ ਸਾਡੀ ਇੰਡਸਟਰੀ 'ਚ ਕਾਫੀ ਬੋਲ-ਬਾਲਾ ਸੀ।
Image may contain: 1 person, standing, tree and outdoor
ਇੰਝ ਹੋਈ ਫਿਲਮਾਂ 'ਚ ਐਂਟਰੀ
ਗੁੱਗੂ ਗਿੱਲ ਦੇ ਪਰਿਵਾਰ ਦਾ ਫਿਲਮਾਂ ਨਾਲ ਕੋਈ ਵਾਸਤਾ ਨਹੀਂ ਸੀ ਪਰ ਗੁੱਗੂ ਗਿੱਲ ਦੇ ਭਰਾ ਦਵਿੰਦਰ ਗਿੱਲ ਦਾ ਦੋਸਤ ਬਲਦੇਵ ਗੋਸ਼ਾ ਫਿਲਮਾਂ 'ਚ ਕੰਮ ਕਰਦੇ ਸਨ। ਇਸ ਦੌਰਾਨ ਬਲਦੇਵ ਸਿੰਘ ਗੋਸ਼ਾ ਨੇ ਪਿੰਡ ਮਾਹਣੀ ਖੇੜਾ 'ਚ ਫਿਲਮ 'ਪੁੱਤ ਜੱਟਾਂ ਦੇ' ਦੀ ਸ਼ੂਟਿੰਗ ਕੀਤੀ ਸੀ। ਇਸੇ ਦੌਰਾਨ ਗੁੱਗੂ ਗਿੱਲ ਨੇ ਬਲਦੇਵ ਨੂੰ ਸਿਫਾਰਸ਼ ਕੀਤੀ ਸੀ ਕਿ ਉਹ ਆਪਣੇ ਕੁੱਤੇ, ਉਨ੍ਹਾਂ ਦੀ ਫਿਲਮ 'ਚ ਦਿਖਾਉਣਾ ਚਾਹੁੰਦੇ ਹਨ ਤਾਂ ਫਿਲਮ ਦੇ ਡਾਇਰੈਕਟਰ ਨੇ ਗੁੱਗੂ ਗਿੱਲ ਨੂੰ ਇਕ ਡਾਇਲਾਗ ਵੀ ਦਿੱਤਾ। ਇਹ ਡਾਇਲਾਗ ਪੰਜਾਬ ਦੇ ਲੋਕਾਂ ਨੂੰ ਬੇਹੱਦ ਜ਼ਿਆਦਾ ਪਸੰਦ ਆਇਆ।
Image may contain: 1 person, sitting, shoes and indoor
ਇਸ ਫਿਲਮ ਲਈ ਮਿਲ ਚੁੱਕਿਆ ਬੈਸਟ ਵਿਲੇਨ ਦਾ ਐਵਾਰਡ
ਗੁੱਗੂ ਗਿੱਲ ਨੂੰ ਉਨ੍ਹਾਂ ਦੀ ਪਹਿਲੀ ਫਿਲਮ 'ਗੱਭਰੂ ਪੰਜਾਬ ਦੇ' ਮਿਲੀ, ਜਿਸ 'ਚ ਉੁਨ੍ਹਾਂ ਨੇ ਵਿਲੇਨ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ 'ਚ ਗੁਰਦਾਸ ਮਾਨ ਮੁੱਖ ਭੂਮਿਕਾ 'ਚ ਸਨ। ਇਸ ਫਿਲਮ ਲਈ ਉਨ੍ਹਾਂ ਨੂੰ ਬੈਸਟ ਵਿਲੇਨ ਦਾ ਐਵਾਰਡ ਵੀ ਮਿਲਿਆ ਸੀ।
Image may contain: 3 people, people smiling
ਗੁੱਗੂ ਗਿੱਲ ਨੇ ਪੰਜਾਬ ਦੀਆਂ ਨਾਮਵਰ ਹਸਤੀਆਂ ਨਾਲ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਚੰਗੀ ਅਦਾਕਾਰੀ ਲਈ ਕਈ ਐਵਾਰਡਜ਼ ਵੀ ਮਿਲ ਚੁੱਕੇ ਹਨ। ਸਾਲ 1992 'ਚ ਉਨ੍ਹਾਂ ਨੂੰ ਬੈਸਟ ਹੀਰੋ ਐਵਾਰਡ ਨਾਲ ਸਨਮਾਨਿਤ ਕੀਤੀ ਗਿਆ ਸੀ।
Image may contain: 1 person, sitting and shoes
ਰਾਜਨੀਤੀ 'ਚ ਆਉਣ ਵੀ ਆ ਚੁੱਕੇ ਨੇ ਕਈ ਆਫਰ
ਗੁੱਗੂ ਗਿੱਲ ਨੂੰ ਰਾਜਨੀਤੀ ਪਾਰੀ ਖੇਡਣ ਦੇ ਵੀ ਕਈ ਆਫਰ ਆ ਚੁੱਕੇ ਹਨ ਪਰ ਉਨ੍ਹਾਂ ਨੇ ਹਮੇਸ਼ਾ ਹੀ ਨਾਂਹ ਆਖੀ ਹੈ।
Image may contain: 1 person, standing and outdoor
ਇਹ ਹਨ ਸ਼ੌਂਕ
ਗੁੱਗੂ ਗਿੱਲ ਨੂੰ ਚੰਗੇ ਹਥਿਆਰ, ਚੰਗੇ ਵਹੀਕਲ ਰੱਖਣ ਦਾ ਸ਼ੌਕ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਘੋੜੇ ਪਾਲਣਾ, ਕੁੱਤੇ ਰੱਖਣਾ, ਅਸੀਲ ਮੁਰਗੇ ਰੱਖਣ ਦਾ ਵੀ ਕਾਫੀ ਸ਼ੌਂਕ ਹੈ।
Image may contain: 1 person, riding a horse, standing and outdoor



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News