ਹੁਣ ਲੁਧਿਆਣਾ 'ਚ ਸਿੱਖ ਜਥੇਬੰਦੀਆਂ ਵਲੋਂ ਗੁਰਦਾਸ ਮਾਨ ਖਿਲਾਫ ਰੋਸ ਪ੍ਰਦਰਸ਼ਨ

9/26/2019 3:40:21 PM

ਲੁਧਿਆਣਾ (ਨਰਿੰਦਰ ਮਹੇਂਦਰੂ)— ਮਾਂ ਬੋਲੀ ਪੰਜਾਬੀ ਨੂੰ ਲੈ ਕੇ ਉੱਠੇ ਵਿਵਾਦਾਂ ਕਾਰਨ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਦੇਸ਼-ਵਿਦੇਸ਼ ਦੀ ਧਰਤੀ 'ਤੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਲੁਧਿਆਣਾ 'ਚ ਸਿੱਖ ਜਥੇਬੰਦੀਆਂ ਵਲੋਂ ਗੁਰਦਾਸ ਮਾਨ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ, ਜਿਥੇ ਗੁਰਦਾਸ ਮਾਨ ਦੇ ਪੋਸਟਰ ਪਾੜੇ ਗਏ, ਉਥੇ ਉਨ੍ਹਾਂ ਪੋਸਟਰ ਨੂੰ ਜੁੱਤੀਆਂ ਹੇਠਾਂ ਰੱਖਿਆ ਗਿਆ। ਪ੍ਰਦਰਸ਼ਨ ਕਰਨ ਵਾਲਿਆਂ 'ਚੋਂ ਸਿੱਖ ਜਥੇਬੰਦੀ ਲੁਧਿਆਣਾ ਦੇ ਬਲਵਿੰਦਰ ਸਿੰਘ ਨੇ ਕਿਹਾ, 'ਜਿਸ ਪੰਜਾਬੀ ਭਾਸ਼ਾ ਕਾਰਨ ਵੱਡੀ ਸ਼ੋਹਰਤ ਮਿਲੀ ਹੋਵੇ, ਮਾਨ ਵਲੋਂ ਉਸ ਦਾ ਨਿਰਾਦਰ ਕਰਨਾ ਬਿਲਕੁਲ ਗਲਤ ਹੈ। ਸਿੱਖ ਵੈੱਲਫੇਅਰ ਦੇ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਵੀ ਇਸ ਦਾ ਵਿਰੋਧ ਕੀਤਾ ਤੇ ਕਿਹਾ ਕਿ ਗੁਰਦਾਸ ਮਾਨ ਨੂੰ ਅਜਿਹੀ ਗੱਲ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਸੀ। ਕੈਨੇਡਾ ਦੌਰੇ ਦੌਰਾਨ ਹਿੰਦੀ ਦੀ ਹਮਾਇਤ ਕਰਨ ਵਾਲੇ ਗੁਰਦਾਸ ਮਾਨ ਦਾ ਵਿਵਾਦ ਪਿੱਛਾ ਨਹੀਂ ਛੱਡ ਰਹੇ। ਹਿੰਦੀ ਨੂੰ ਮਾਸੀ ਆਖ ਕੇ ਗੁਰਦਾਸ ਮਾਨ ਨੇ ਜਿਵੇਂ ਵਿਵਾਦਾਂ ਨਾਲ ਨਾਅਤਾ ਜੋੜ ਲਿਆ ਹੈ ਤੇ ਪੰਜਾਬੀ ਭਾਸ਼ਾ ਪ੍ਰੇਮੀ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News