ਘਰੋਂ ਬਿਨ੍ਹਾਂ ਪੈਸਿਆਂ ਦੇ ਨਿਕਲਦੀ ਹੈ ਜਾਹਨਵੀ, ਵੀਡੀਓ ਦੇਖ ਹੋ ਜਾਓਗੇ ਹੈਰਾਨ

9/27/2019 8:58:11 AM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਇਨੀਂ ਦਿਨੀਂ ਜਾਹਨਵੀ ਕਪੂਰ ਸਿੱਕਾ ਖੂਬ ਚੱਲ ਰਿਹਾ ਹੈ। ਸ਼੍ਰੀ ਦੇਵੀ ਦੀ ਬੇਟੀ ਜਾਹਨਵੀ ਨੇ ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਬਾਕਸ ਆਫਿਸ 'ਤੇ ਇਸ ਫਿਲਮ ਨੇ ਚੰਗੀ ਕਮਾਈ ਕੀਤੀ ਹੈ। ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਜਾਹਨਵੀ ਕੁਝ ਹੋਰ ਫਿਲਮਾਂ 'ਤੇ ਕੰਮ ਕਰ ਰਹੀ ਹੈ। ਹਾਲ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਜਾਹਨਵੀ ਬਿਨ੍ਹਾਂ ਪੈਸਿਆਂ ਦੇ ਘਰੋਂ ਬਾਹਰ ਨਿਕਲਦੀ ਹੈ ਅਤੇ ਜਿਸ ਕਾਰਨ ਉਸ ਨੂੰ ਆਪਣੇ ਡਰਾਈਵਰ ਤੋਂ ਪੈਸੇ ਉਧਾਰ ਲੈਣੇ ਪੈਂਦੇ ਹਨ।

 
 
 
 
 
 
 
 
 
 
 
 
 
 

#janhvikapoor genuinely out of cash but driver lends as a girl child wanted help👍 #viralbhayani @viralbhayani

A post shared by Viral Bhayani (@viralbhayani) on Aug 13, 2019 at 9:40am PDT


ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਜਾਹਨਵੀ ਜਦੋਂ ਹੀ ਆਪਣੀ ਕਾਰ ਵੱਲ ਵੱਧਦੀ ਹੈ ਤਾਂ ਇਕ ਬੱਚਾ ਉਸ ਕੋਲ ਭੱਜ ਕੇ ਆਉਂਦਾ ਹੈ ਅਤੇ ਉਸ ਨੂੰ ਕਿਤਾਬ ਖਰੀਦਣ ਲਈ ਕਹਿੰਦਾ ਹੈ। ਜਾਹਨਵੀ ਉਸ ਨੂੰ ਕਹਿੰਦੀ ਹੈ ਕਿ ਉਸ ਕੋਲ ਪੈਸੇ ਨਹੀਂ ਹਨ, ਜਿਸ ਤੋਂ ਬਾਅਦ ਬੱਚਾ ਫਿਰ ਰਿਕਵੈਸਟ ਕਰਦਾ ਹੈ ਤਾਂ ਜਾਹਨਵੀ ਆਪਣੇ ਡਰਾਈਵਰ ਕੋਲੋਂ ਪੈਸੇ ਉਧਾਰ ਮੰਗਦੀ ਹੈ। ਇਹ ਵੀਡੀਓ ਜਾਹਨਵੀ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਵੀਡੀਓ ਤੋਂ ਜਾਨਹਵੀ ਦਾ ਭੋਲਾਪਣ ਦਿਖਾਈ ਦਿੰਦਾ ਹੈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News