ਇਹ ਫਿਲਮ ਕਰਨ ਤੋਂ ਬਾਅਦ 1-2 ਨਹੀਂ ਸਗੋ ਰਿਤਿਕ ਰੌਸ਼ਨ ਨੂੰ ਮਿਲੇ ਸਨ 30 ਹਜ਼ਾਰ ਵਿਆਹ ਦੇ ਪ੍ਰਪੋਜ਼ਲ

9/27/2019 9:13:17 AM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਰਿਤਿਕ ਰੌਸ਼ਨ ਜੋ ਕਿ ਮੋਸਟ ਹੈਂਡਸਮ ਜੈਂਟਸ ਦੀ ਸੂਚੀ ‘ਚ ਆਉਂਦੇ ਹਨ। ਇਕ ਸਮਾਂ ਅਜਿਹਾ ਵੀ ਆਇਆ ਸੀ ਕਿ ਉਨ੍ਹਾਂ ਦੀ ਖੂਬਸੂਰਤੀ ‘ਤੇ ਕੁੜੀਆਂ ਮਰ ਮਿਟੀਆਂ ਸਨ । ਜੀ ਹਾਂ 2000 ‘ਚ ਉਨ੍ਹਾਂ ਦੀ ਫਿਲਮ ‘ਕਹੋ ਨਾ ਪਿਆਰ ਹੈ’ ਰਿਲੀਜ਼ ਹੋਈ ਸੀ। ਇਸ ਫਿਲਮ ਤੋਂ ਬਾਅਦ ਲੜਕੀਆਂ ਰਿਤਿਕ ਰੌਸ਼ਨ ਦੀਆਂ ਕਾਫੀ ਦੀਵਾਨੀਆਂ ਹੋ ਗਈਆਂ ਸਨ। ਉਨ੍ਹਾਂ ਕੋਲ 30 ਹਜ਼ਾਰ ਦੇ ਕਰੀਬ ਵਿਆਹ ਲਈ ਪ੍ਰਪੋਜ਼ਲ ਮਿਲੇ ਸਨ। ਇਹ ਗੱਲ ਰਿਤਿਕ ਰੌਸ਼ਨ ਨੇ ਕਪਿਲ ਸ਼ਰਮਾ ਦੇ ਸ਼ੋਅ ਦੌਰਾਨ ਦੱਸੀ। ਜਨਵਰੀ ‘ਚ ਇਹ ਫਿਲਮ ਰਿਲੀਜ਼ ਹੋਈ ਸੀ ਅਤੇ ਦਸੰਬਰ ‘ਚ ਉਨ੍ਹਾਂ ਨੇ ਆਪਣੀ ਗਰਲਫਰੈਂਡ ਸੁਜੈਨ ਨਾਲ ਵਿਆਹ ਕਰਵਾ ਲਿਆ ਸੀ ,ਜਿਸ ਕਾਰਨ ਕਈ ਲੜਕੀਆਂ ਦੇ ਦਿਲ ਟੁੱਟ ਗਏ ਸਨ।
PunjabKesari
ਦੱਸ ਦੇਈਏ ਕਿ ਰਿਤਿਕ ਕਪਿਲ ਸ਼ਰਮਾ ਦੇ ਸ਼ੋਅ ‘ਚ ਆਪਣੀ ਫਿਲਮ ‘ਵਾਰ’ ਦੇ ਪ੍ਰਮੋਸ਼ਨ ਲਈ ਪਹੁੰਚੇ ਸਨ । 19 ਸਾਲ ਬਾਅਦ ਵੀ ਰਿਤਿਕ ਕਰੋੜਾਂ ਦਿਲਾਂ ਦੀ ਧੜਕਣ ਹਨ । ਇਸੇ ਸਾਲ ਉਨ੍ਹਾਂ ਨੂੰ ਅਮਰੀਕਾ ਦੀ ਇਕ ਏਜੰਸੀ ਨੇ ਮੋਸਟ ਹੈਂਡਸਮ ਮੈਨ ਇਨ ਦਾ ਵਰਲਡ’ ਦਾ ਖਿਤਾਬ ਵੀ ਦਿੱਤਾ ਹੈ। ਦੱਸਣਯੋਗ ਹੈ ਕਿ ਰਿਤਿਕ ਰੌਸ਼ਨ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਿਆ ਹੈ ਅਤੇ ਦੋਵੇਂ ਵੱਖ ਹੋ ਚੁੱਕੇ ਹਨ। ਕੰਮ ਦੀ ਗੱਲ ਕਰੀਏ ਤਾਂ ਰਿਤਿਕ ਰੌਸ਼ਨ ਦੀ ਆਉਣ ਵਾਲੀ ਫਿਲਮ ‘ਵਾਰ’ ਜਲਦ ਹੀ ਸਿਨੇਮਾਘਰਾਂ ’ਚ ਦੇਖਣ ਨੂੰ ਮਿਲੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News