ਹਰਮਨ ਚੀਮਾ ਤੇ ਰੋਜ਼ਪ੍ਰੀਤ ਦਾ ਭਖਿਆ ਵਿਵਾਦ, ਕੁਮੈਂਟ ਕਰਨ ਵਾਲੀ ਕੁੜੀ ਆਈ ਸਾਹਮਣੇ (ਵੀਡੀਓ)
9/27/2019 9:15:35 AM

ਜਲੰਧਰ (ਬਿਊਰੋ) - ਖੁਦ ਨੂੰ ਵਰਲਡਵਾਈਡ ਫੇਮਸ ਕਹਿਣ ਵਾਲਾ ਹਰਮਨ ਚੀਮਾ ਇਨ੍ਹੀਂ ਦਿਨੀਂ ਲੱਗਦਾ ਹੈ ਕਿ ਮੁੜ ਵਿਵਾਦਾਂ 'ਚ ਗਿਆ ਹੈ। ਹਾਲ ਹੀ 'ਚ ਹਰਮਨ ਚੀਮਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਹਿ ਰਿਹਾ ਹੈ ਕਿ ਉਸ ਨੂੰ ਰੋਜ਼ਪ੍ਰੀਤ ਨਾਂ ਦੀ ਕੁੜੀ ਗਲਤ ਕੁਮੈਂਟ ਕਰ ਰਹੀ ਹੈ। ਸਿਰਫ ਹਰਮਨ ਚੀਮਾ ਦੀ ਵੀਡੀਓ ਹੀ ਨਹੀਂ, ਸਗੋਂ ਇਸ ਤੋਂ ਬਾਅਦ ਕੁਮੈਂਟ ਕਰਨ ਵਾਲੀ ਕੁੜੀ ਰੋਜ਼ਪ੍ਰੀਤ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਰੋਜ਼ਪ੍ਰੀਤ ਨੇ ਕਿਹਾ, ਮੇਰੇ ਖਿਲਾਫ ਵੀਡੀਓ ਪਾਈ ਹੈ, ਜਿਸ 'ਚ ਉਸ ਨੇ ਦੋਸ਼ ਲਾਇਆ ਹੈ ਕਿ ਮੈਂ ਉਸ ਦੀ ਵੀਡੀਓ 'ਤੇ ਗਲਤ ਕੁਮੈਂਟ ਕਰਦੀ ਹਾਂ। ਇਸ ਤੋਂ ਬਾਅਦ ਰੋਜ਼ਪ੍ਰੀਤ ਨੇ ਹਰਮਨ ਚੀਮਾ ਨੂੰ ਗਾਲ੍ਹਾਂ ਵੀ ਕੱਢੀਆਂ ਤੇ ਕਿਹਾ ਤੈਨੂੰ ਤਾਂ ਸਾਰੇ ਕੁਮੈਂਟ ਕਰਦੇ ਹਨ।
ਦੱਸ ਦੇਈਏ ਕਿ ਹਰਮਨ ਚੀਮਾ ਨੇ ਬੀਤੇ ਦਿਨੀਂ ਪੰਜਾਬੀ ਇੰਡਸਟਰੀ 'ਚ ਹੁੰਦੇ ਵਿਵਾਦਾਂ 'ਤੇ ਵੀ ਆਪਣੀ ਰਾਏ ਰੱਖੀ ਸੀ। ਇਸ ਤੋਂ ਬਾਅਦ ਹੁਣ ਹਰਮਨ ਚੀਮਾ ਰੋਜ਼ਪ੍ਰੀਤ ਨਾਂ ਦੀ ਕੁੜੀ ਨਾਲ ਵਿਵਾਦਾਂ 'ਚ ਆ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ