ਸਲਮਾਨ ਖਾਨ ਫਿਰ ਬਣਨਗੇ ਰਾਧੇ

9/27/2019 9:28:47 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਸਿਲਵਰ ਸਕ੍ਰੀਨ ’ਤੇ ‘ਰਾਧੇ’ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਸਕਦੇ ਹਨ। ਸਲਮਾਨ, ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਇੰਸ਼ਾ ਅੱਲਾ’ ’ਚ ਕੰਮ ਕਰਨ ਵਾਲੇ ਸਨ ਪਰ ਹੁਣ ਉਨ੍ਹਾਂ ਨੇ ਫਿਲਮ ਛੱਡ ਦਿੱਤੀ ਹੈ। ਭਾਂਵੇਕਿ ਸਲਮਾਨ ਨੇ ਸੰਜੇ ਦੀ ਫਿਲਮ ਛੱਡਦੇ ਹੀ ਭਰੋਸਾ ਦਿੱਤੀ ਸੀ ਕਿ ਅਗਲੇ ਸਾਲ ਵੀ ਈਦ ’ਤੇ ਉਨ੍ਹਾਂ ਦੀ ਫਿਲਮ ਰਿਲੀਜ਼ ਹੋਵੇਗੀ। ਹੁਣ ਚਰਚਾ ਹੈ ਕਿ ਉਨ੍ਹਾਂ ਨੇ ‘ਰਾਧੇ’ ਨਾਂ ਦੀ ਫਿਲਮ ਸਾਈਨ ਕੀਤੀ ਹੈ।
ਇਸ ਤੋਂ ਪਹਿਲਾਂ ਸਲਮਾਨ ਨੇ 2003 ’ਚ ‘ਤੇਰੇ ਨਾਮ’ ਅਤੇ 2009 ’ਚ ‘ਵਾਂਟੇਡ’ ਫਿਲਮ ’ਚ ਰਾਧੇ ਦਾ ਕਿਰਦਾਰ ਨਿਭਾਇਆ ਸੀ। ‘ਦਬੰਗ-3’ ਤੋਂ ਬਾਅਦ ‘ਰਾਧੇ’ ਸਲਮਾਨ ਦੀ ਅਗਲੀ ਫਿਲਮ ਅਗਲੀ ਫਿਲਮ ਹੋਵੇਗੀ ਅਤੇ ਇਹ ਈਦ 2020 ’ਚ ਰਿਲੀਜ਼ ਹੋਵੇਗੀ। ‘ਰਾਧੇ’ ਦਾ ਡਾਇਰੈਕਸ਼ਨ ਵੀ ਪ੍ਰਭੂ ਦੇਵਾ ਹੀ ਕਰਨਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News