B''Day Spl : ਫਰਸ਼ ਤੋਂ ਅਰਸ਼ ਤੱਕ ਇੰਝ ਪਹੁੰਚੇ ਗੁਰਦਾਸ ਮਾਨ, ਜਾਣੋ ਜ਼ਿੰਦਗੀ ਦੇ ਖਾਸ ਪਹਿਲੂ

1/4/2020 2:48:59 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਤੇ ਅਦਾਕਾਰੀ ਦੇ ਸਦਕਾ ਫਿਲਮ ਇੰਡਸਟਰੀ ਤੇ ਸੰਗੀਤ ਜਗਤ 'ਚ ਖਾਸ ਪਛਾਣ ਬਣਾਉਣ ਵਾਲੇ ਗੁਰਦਾਸ ਮਾਨ ਅੱਜ ਆਪਣਾ 63ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 4 ਜਨਵਰੀ 1957 ਨੂੰ ਪੰਜਾਬ ਦੇ ਮੁਕਤਸਾਰ ਜ਼ਿਲੇ 'ਚ ਸਥਿਤ ਪਿੰਡ ਗਿੱਦੜਬਾਹਾ 'ਚ ਹੋਇਆ। ਗੁਰਦਾਸ ਮਾਨ ਪੰਜਾਬੀ ਗਾਇਕ, ਗੀਤਕਾਰ, ਕੋਰੀਓਗਰਾਫਰ ਅਤੇ ਉੱਘੇ ਅਦਾਕਾਰ ਹਨ। ਸਾਲ 1980 'ਚ ਗਾਏ ਗੀਤ 'ਦਿਲ ਦਾ ਮਾਮਲਾ ਹੈ' ਨਾਲ ਰਾਸ਼ਟਰੀ ਪਛਾਣ ਹਾਸਲ ਕਰਨ ਵਾਲੇ ਗੁਰਦਾਸ ਮਾਨ ਨੇ ਹਣ ਤੱਕ ਕਰੀਬ 34 ਕੈਸਟਾਂ ਰਿਲੀਜ ਕੀਤੀਆਂ ਹਨ ਅਤੇ ਕਈ ਹਿੰਦੀ ਫਿਲਮਾਂ 'ਚ ਵੀ ਗੀਤ ਗਾ ਚੁੱਕੇ ਹਨ।

Image may contain: 2 people, indoor

'ਦਿਲ ਦਾ ਮਾਮਲਾ ਹੈ' ਨਾਲ ਮਿਲੀ ਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ
ਸਾਲ 1980 'ਚ ਆਏ ਗੀਤ 'ਦਿਲ ਦਾ ਮਾਮਲਾ ਹੈ' ਨਾਲ ਗੁਰਦਾਸ ਮਾਨ ਰਾਸ਼ਟਰੀ ਪੱਧਰ 'ਤੇ ਵੱਡੀ ਪ੍ਰਸਿੱਧੀ ਹਾਸਲ ਕੀਤੀ। ਸਾਲ 2013 'ਚ ਉਨ੍ਹਾਂ ਨੇ ਵੀਡੀਓ ਬਲੌਗ ਰਾਹੀਂ ਪੁਰਾਣੇ ਅਤੇ ਨਵੇਂ ਸੰਗੀਤ ਵੀਡੀਓ ਦੁਆਰਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਆਪਣੇ ਯੂਟਿਊਬ ਚੈਨਲ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ।

Image may contain: 1 person, sitting, beard and outdoor

ਵਿਸ਼ਵ ਸੰਗੀਤ 'ਚ ਡਾਕਟਰ ਦੀ ਉਪਾਧੀ ਨਾਲ ਹੋ ਚੁੱਕੇ ਨੇ ਸਨਮਾਨਿਤ
ਸਤੰਬਰ 2010 'ਚ ਬ੍ਰਿਟੇਨ ਦੇ ਵੋਲਵਰਹੈਂਪਟਨ ਯੂਨੀਵਰਸਿਟੀ ਨੇ ਗੁਰਦਾਸ ਮਾਨ ਨੂੰ ਵਿਸ਼ਵ ਸੰਗੀਤ 'ਚ ਡਾਕਟਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਨਾਲ ਪਾਲ, ਬਿਲ ਕਸਬੀ ਤੇ ਬੌਬ ਡਾਲਟਨ ਨੂੰ ਵੀ ਇਸ ਸਨਮਾਨ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ 14 ਦਸੰਬਰ 2012 'ਚ ਯੂਨੀਵਰਸਿਟੀ ਪਟਿਆਲਾ ਦੇ 36ਵੇਂ ਕਨਵੋਕੇਸ਼ਨ ਸਮਾਰੋਹ 'ਚ ਰਾਜਪਾਲ ਨੇ 'ਡਾਕਟਰ ਆਫ ਲਿਟਰੇਚਰ' ਦੀ ਉਪਾਧੀ ਨਾਲ ਸਨਮਾਨਿਤ ਕੀਤਾ।

Image may contain: 2 people, people sitting and indoor

ਗੀਤਾਂ ਰਾਹੀਂ ਹਮੇਸ਼ਾ ਦਿੰਦੇ ਨੇ ਫੈਨਜ਼ ਨੂੰ ਸੁਨੇਹਾ
ਹੁਣ ਤੱਕ ਗੁਰਦਾਸ ਮਾਨ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ। ਉਨ੍ਹਾਂ ਨੇ ਹਮੇਸ਼ਾ ਆਪਣੇ ਗਾਣਿਆਂ ਰਾਹੀਂ ਪੰਜਾਬ 'ਚ ਵਧ ਰਹੀਆਂ ਬੁਰਾਈਆਂ ਨੂੰ ਨਿਸ਼ਾਨਾ ਬਣਾਇਆ ਤੇ ਸਮਾਜਿਕ ਮੁੱਦਿਆਂ 'ਤੇ ਤੰਜ ਕੱਸਿਆ। ਉਨ੍ਹਾਂ ਦਾ ਹਰੇਕ ਗੀਤ ਫੈਨਜ਼ ਨੂੰ ਕੋਈ ਨਾ ਕੋਈ ਸੁਨੇਹਾ ਜ਼ਰੂਰ ਦਿੰਦਾ ਹੈ।

Image may contain: 2 people, people smiling

ਪੰਜਾਬ 'ਚ ਪੁਲਸ ਦੇ ਜ਼ੁਲਮਾਂ ਨੂੰ ਲਿਆਉਣ ਵਾਲੇ ਬਣੇ ਪਹਿਲੇ ਕਲਾਕਾਰ
1980 ਤੋਂ ਲੈ ਕੇ 1990 ਤੱਕ ਆਪਣੇ ਗਾਣਿਆਂ ਤੇ ਉਸ ਤੋਂ ਬਾਅਦ ਆਪਣੀਆਂ ਫਿਲਮਾਂ ਰਾਹੀਂ ਪੰਜਾਬ 'ਚ ਪੁਲਸ ਦੇ ਜ਼ੁਲਮਾਂ ਨੂੰ ਸਭ ਦੇ ਸਾਹਮਣੇ ਲਿਆਉਣ ਵਾਲੇ ਉਹ ਪਹਿਲੇ ਕਲਾਕਾਰ ਸਨ।

Image may contain: 1 person, indoor

ਇਹ ਹਨ ਵੱਡੀਆਂ ਕਾਮਯਾਬੀਆਂ
ਦੱਸ ਦਈਏ ਕਿ ਗੁਰਦਾਸ ਮਾਨ ਮਾਰਸ਼ਲ ਆਰਟਸ ਦੇ ਵੀ ਮਾਹਿਰ ਹਨ। ਉਨ੍ਹਾਂ ਨੇ ਜੂਡੋ 'ਚ ਬਲੈਕ ਬੈਲਟ ਵੀ ਜਿੱਤੀ ਹੈ। ਇਸ ਤੋਂ ਉਨ੍ਹਾਂ ਨੂੰ ਬਤੌਰ ਬੈਸਟ ਪਲੇਅਬੈਕ ਗਾਇਕ ਵਜੋਂ ਨੈਸ਼ਨਲ ਫਿਲਮ ਐਵਾਰਡ ਵੀ ਮਿਲ ਚੁੱਕਾ ਹੈ।

Image may contain: 2 people, people smiling, people eating, people standing and indoor

ਭਿਆਨਕ ਹਾਦਸੇ ਨੇ ਦਿਖਾਇਆ ਮੌਤ ਦਾ ਖੌਫਨਾਕ ਮੰਜ਼ਰ
ਗੁਰਦਾਸ ਮਾਨ ਨਾਲ ਇਕ ਅਜਿਹਾ ਹਾਦਸਾ ਹੋਇਆ ਸੀ, ਜਿਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾ ਡਰਾ ਦਿੱਤਾ ਸੀ। ਦਰਅਸਲ, ਸਾਲ 2001 'ਚ ਰੋਪੜ ਦੇ ਨੇੜੇ ਇਕ ਭਿਆਨਕ ਹਾਦਸਾ ਹੋਇਆ ਸੀ, ਜਿਸ ਉਹ ਵਾਲ-ਵਾਲ ਬਚੇ ਸਨ ਪਰ ਹਾਦਸੇ 'ਚ ਉਨ੍ਹਾਂ ਦੇ ਡਰਾਈਵਰ ਤੇਜਪਾਲ ਦੀ ਮੌਤ ਹੋ ਗਈ ਸੀ।

Image may contain: 1 person

ਗੁਰਦਾਸ ਮਾਨ ਉਸ ਨੂੰ ਆਪਣਾ ਚੰਗਾ ਦੋਸਤ ਵੀ ਮੰਨਦੇ ਸਨ। ਉਨ੍ਹਾਂ ਨੂੰ ਸਮਰਪਿਤ ਕਰਦੇ ਹੋਏ ਉਨ੍ਹਾਂ ਨੇ ਇਕ ਗੀਤ ਵੀ ਲਿਖਿਆ ਤੇ ਗਾਇਆ ਸੀ, ਜਿਸ ਦੇ ਬੋਲ 'ਬੈਠੀ ਸਾਡੇ ਨਾਲ ਸਵਾਰੀ ਉਤਰ ਗਈ' ਸਨ। ਇਹ ਗੀਤ ਕਾਫੀ ਭਾਵੁਕ ਹੈ।

Image may contain: 1 person

ਸਾਲ 1984 'ਚ ਕੀਤਾ ਪੰਜਾਬੀ ਫਿਲਮ ਇੰਡਸਟਰੀ 'ਚ ਡੈਬਿਊ
ਗੁਰਦਾਸ ਮਾਨ ਨੇ ਸਾਲ 1984 'ਚ ਪੰਜਾਬੀ ਫਿਲਮ 'ਮਾਮਲਾ ਗੜਬੜ ਹੈ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ 'ਉੱਚਾ ਦਰ ਬਾਬੇ ਨਾਨਕ ਦਾ', 'ਲੌਂਗ ਦਾ ਲਿਸ਼ਕਾਰਾ', 'ਕੀ ਬਨੂ ਦੁਨੀਆ ਦਾ', 'ਕੁਰਬਾਨੀ ਜੱਟੀ ਦੀ', 'ਸ਼ਹੀਦ ਊਧਮ ਸਿੰਘ', 'ਦੇਸ ਹੋਇਆ ਪ੍ਰਦੇਸ਼', 'ਯਾਰੀਆਂ', 'ਮਿੰਨੀ ਪੰਜਾਬ' ਆਦਿ ਫਿਲਮਾਂ 'ਚ ਕੰਮ ਕੀਤਾ। ਅਦਾਕਾਰੀ 'ਚ ਗੁਰਦਾਸ ਮਾਨ ਨੇ ਫਿਲਮ 'ਊਧਮ ਸਿੰਘ' 'ਚ ਆਪਣਾ ਹੁਨਰ ਦਿਖਾਇਆ ਸੀ। ਗੁਰਦਾਸ ਮਾਨ ਨੇ ਕਾਮੇਡੀ ਕਪਿਲ ਸ਼ਰਮਾ ਦੇ ਵਿਆਹ 'ਚ ਖੂਬ ਰੌਣਕਾਂ ਲਾਈਆਂ ਸਨ।

Image may contain: 1 person, hat and close-up

ਬਾਲੀਵੁੱਡ 'ਚ ਵੀ ਦਿਖਾ ਚੁੱਕੇ ਨੇ ਅਦਾਕਾਰੀ ਦੇ ਹੁਨਰ
ਗੁਰਦਾਸ ਮਾਨ ਨੇ 'ਰੁਹਾਨੀ ਤਾਕਤ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਇਸ ਤੋਂ ਬਾਅਦ ਉਹ 'ਸਿਰਫ ਤੁਮ', 'ਜ਼ਿੰਦਗੀ ਖੂਬਸੂਰਤ ਹੈ', 'ਮੰਮੀ ਪੰਜਾਬੀ', 'ਮਾਨਟੋ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਉਹ ਤਮਿਲ ਤੇ ਹਰਿਆਣਵੀ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ।

Image may contain: 1 person, hat

ਇਹ ਹਨ ਹਿੱਟ ਗੀਤ
'ਪੰਜਾਬ', 'ਪਿਆਰ ਕਰ ਲੇ', 'ਰੋਟੀ', 'ਜੋਗੀਆ', 'ਹੀਰ', 'ਇਸ਼ਕ ਦਾ ਗਿੱਧਾ', 'ਲੜ੍ਹ ਗਿਆ ਪੇਚਾ', 'ਨੱਚੋ ਬਾਬਿਓ', 'ਤੇਰੀ ਖੇਰ ਹੋਵੇ', 'ਵਾਹ ਨੀ ਜਵਾਨੀਏ', 'ਚੁਗਲੀਆਂ' ਆਦਿ ਗੀਤ ਹਨ।

Image may contain: 1 person, standing, shoes, child, sky, grass, outdoor and natureਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News