ਅੰਮ੍ਰਿਤਸਰ ''ਚ ਸਿੱਖ ਜੱਥੇਬੰਦੀਆਂ ਵਲੋਂ ਗੁਰਦਾਸ ਮਾਨ ਦਾ ਵਿਰੋਧ (ਵੀਡੀਓ)

1/4/2020 4:41:38 PM

ਅੰਮ੍ਰਿਤਸਰ (ਸੁਮਿਤ ਖੰਨਾ) — ਅੱਜ ਅੰਮ੍ਰਿਤਸਰ ਵਿਖੇ ਭਗਤ ਪੂਰਨ ਸਿੰਘ ਦੀ ਯਾਦ 'ਚ ਬਣੇ ਗੇਟ ਦੇ ਉਦਘਾਟਨ ਲਈ ਪੰਜਾਬੀ ਗਾਇਕ ਤੇ ਉੱਘੇ ਅਦਾਕਾਰ ਗੁਰਦਾਸ ਮਾਨ ਪਹੁੰਚੇ, ਜਿਥੇ ਕੁਝ ਸਿੱਖ ਜੱਥੇਬੰਦੀਆਂ ਵਲੋਂ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਦੱਸ ਦਈਏ ਕਿ ਭਗਤ ਪੂਰਨ ਸਿੰਘ ਦੀ ਯਾਦ 'ਚ ਬਣੇ ਗੇਟ ਦੇ ਉਦਘਾਟਨ ਲਈ ਮੁੱਖ ਮਹਿਮਾਨ ਵਜੋਂ ਗਾਇਕ ਗੁਰਦਾਸ ਮਾਨ ਨੂੰ ਬੁਲਾਇਆ ਗਿਆ। ਇਸ ਦੌਰਾਨ ਇਸ ਦੌਰਾਨ ਗੁਰਦਾਸ ਮਾਨ ਆਪਣੇ ਲਾਲ ਰੰਗ ਦੀ ਕਾਰ 'ਚ ਪਹੁੰਚੇ, ਜਿਥੇ ਇਕ ਪਾਸੇ ਕੁਝ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ, ਉਥੇ ਹੀ ਕੁਝ ਲੋਕਾਂ ਨੇ ਕਾਲੀਆਂ ਝੰਡੀਆਂ ਤੇ ਨਾਅਰੇਬਾਜ਼ੀ ਨਾਲ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ। ਇਸ ਦੌਰਾਨ ਜਦੋਂ ਗੁਰਦਾਸ ਮਾਨ ਤੋਂ ਪਾਕਿਸਤਾਨ 'ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''ਅਜਿਹੀਆਂ ਘਟਨਾਵਾਂ ਬਾਰੇ ਸੁਣ ਕੇ ਬਹੁਤ ਦੁੱਖ ਹੁੰਦਾ ਹੈ।'' ਇਸ ਤੋਂ ਇਲਾਵਾ ਜਦੋਂ ਉਨ੍ਹਾਂ ਤੋਂ ਲੋਕਾਂ ਵਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''ਰੱਬ ਜਾਣੇ ਕਿਸੇ ਨੂੰ ਚੰਗਾ ਲੱਗਦਾ ਹਾਂ ਤੇ ਕਿਸੇ ਨੂੰ ਮੰਦਾ।''


ਦੱਸਣਯੋਗ ਹੈ ਕਿ ਅੱਜ ਗੁਰਦਾਸ ਆਪਣੇ ਜਨਮਦਿਨ ਦੇ ਖਾਸ ਮੌਕੇ 'ਤੇ ਅੰਮ੍ਰਿਤਸਰ ਵਿਖੇ ਪਹੁੰਚੇ। ਅੰਮ੍ਰਿਤਸਰ ਵਿਖੇ ਸਿੱਖ ਜੰਥੇਬੰਦੀਆਂ ਨੇ ਕਾਲੀਆਂ ਝੰਡੀਆਂ ਤੇ ਨਾਅਰੇਬਾਜ਼ੀ ਨਾਲ ਉਨ੍ਹਾਂ ਦਾ ਸਖਤ ਵਿਰੋਧ ਕਰਦੇ ਹੋਏ ਕਿਹਾ, ''ਇਹ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦਾ ਰਖਵਾਲਾ ਸਮਝਦਾ ਹੈ। ਪਹਿਲਾ ਇਹ ਮੁਆਫੀ ਮੰਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੁਰਦਾਸ ਮਾਨ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਆਦਾਤ ਪਾ ਰਿਹਾ ਹੈ। ਉਸ ਅੰਦਰ ਕਾਫੀ ਹੰਕਾਰ ਭਰਿਆ ਹੋਇਆ ਹੈ। ਵਾਹਿਗੁਰੂ ਨੇ ਉਸ ਦਾ ਹੰਕਾਰ ਤੋੜਿਆ ਵੀ ਹੈ ਪਰ ਉਸ ਨੂੰ ਲੱਗਦੀ ਨਹੀਂ ਹੈ। ਕਦੇ ਉਸ ਗੀਤਾਂ ਦੇ ਵਿਊਜ਼ ਲੱਖਾਂ-ਕਰੋੜਾਂ 'ਚ ਹੁੰਦੇ ਸਨ, ਜੋ ਅੱਜ ਹਜ਼ਾਰਾਂ 'ਚ ਨੇ। ਦੱਸ ਦਈਏ ਕਿ ਸਿੱਖ ਜੰਥੇਬੰਦੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਗਤ ਪੂਰਨ ਸਿੰਘ ਦੀ ਯਾਦ 'ਚ ਬਣੇ ਗੇਟ ਉਦਘਾਟਨ ਗੁਰਦਾਸ ਮਾਨ ਤੋਂ ਨਹੀਂ ਕਰਵਾਇਆ ਜਾ ਰਿਹਾ ਹੈ। ਗੇਟ ਦਾ ਉਦਘਾਟਨ ਮੇਅਰ ਸਾਹਿਬ ਵਲੋਂ ਕੀਤਾ ਜਾ ਰਿਹਾ ਹੈ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News