ਆਮਿਰ ਖਾਨ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਹੋਏ ਨਤਮਸਤਕ

11/22/2019 1:34:33 PM

ਰੂਪਨਗਰ(ਸੱਜਣ ਸੈਣੀ)- ਰੂਪਨਗਰ ਨੇੜਲੇ ਨੂਰਪੁਰ ਬੇਦੀ ਖੇਤਰ ਵਿਚ ਸ਼ੂਟਿੰਗ ਲਈ ਪੁੱਜੇ ਫਿਲਮ ਸਟਾਰ ਆਮਿਰ ਖਾਨ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਨਤਮਸਤਕ ਹੋਏ। ਉਹ ਇੱਥੇ ਪਿੰਡ ਗੜ੍ਹਡੋਲੀਆ (ਰੋਪੜ) ਸਤਲੁਜ ਦਰਿਆ ਦੇ ਕਿਨਾਰੇ ਕੋਲ ਆਪਣੀ ਨਵੀਂ ਬਣ ਰਹੀ ਫਿਲਮ  ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਕਰਨ ਲਈ ਪਹੁੰਚੇ ਹੋਏ ਹਨ।
PunjabKesari
ਆਮਿਰ ਖਾਨ ਨੇ ਗੁਰਦੁਆਰਾ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ, ਉਪੰਰਤ ਕਥਾਵਾਚਕ ਭਾਈ ਪਵਿੱਤਰ ਸਿੰਘ ਵਲੋਂ ਫਿਲਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਜਿੰਦਵੜੀ, ਕਥਾਵਾਚਕ ਭਾਈ ਪਵਿੱਤਰ ਸਿੰਘ ਅਤੇ ਰਿਕਾਰਡ ਕੀਪਰ ਗੁਰਮੀਤ ਸਿੰਘ ਵਲੋਂ ਆਮਿਰ ਖਾਨ ਨੂੰ ਸਿਰੋਪਾਓ ਦਿੱਤਾ ਗਿਆ। ਇਸ ਦੌਰਾਨ ਆਮਿਰ ਖਾਨ ਨੇ ਕੇਸਰੀ ਕੇਸਕੀ ਬੰਨ੍ਹੀ ਹੋਈ ਸੀ।

PunjabKesari
ਜ਼ਿਕਰਯੋਗ ਹੈ ਕਿ ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਖੇਤਰ ’ਚ ਪੈਂਦੇ ਪਿੰਡ ਗੜ੍ਹਡੋਲੀਆਂ ਵਿਖੇ ਸਤਲੁਜ ਦਰਿਆ ਦੇ ਕਿਨਾਰੇ  ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਚੱਲ ਰਹੀ ਹੈ, ਜਿੱਥੇ ਲਗਪਗ ਡੇਢ ਮਹੀਨੇ ਤੋਂ ਇਥੇ ਹਵੇਲੀਨੁਮਾ ਫਿਲਮ ਦਾ ਸੈੱਟ ਤਿਆਰ ਕੀਤਾ ਹੋਇਆ ਹੈ।
PunjabKesari
ਇਥੇ ਆਮਿਰ ਖਾਨ ਦੇ ਨਾਲ ਕਰੀਨਾ ਕਪੂਰ ਅਤੇ ਹੋਰ ਕਲਾਕਾਰ ਵੀ ਸ਼ੂਟਿੰਗ ਕਰ ਚੁੱਕੇ ਹਨ। ਜੇਕਰ ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਅਗਲੇ ਸਾਲ ਕ੍ਰਿਸਮਸ ਮੌਕੇ ’ਤੇ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News