ਗੁਰੀ ਤੇ ਜੱਸ ਮਾਣਕ ਨੇ ਕੀਤਾ ਨਵੀਂ ਫਿਲਮ ਦਾ ਐਲਾਨ

11/4/2019 11:48:44 AM

ਜਲੰਧਰ (ਬਿਊਰੋ) — 'ਸਿਕੰਦਰ 2' ਫਿਲਮ ਨਾਲ ਆਪਣਾ ਫਿਲਮੀ ਕਰੀਅਰ ਸ਼ੁਰੂ ਕਰਨ ਵਾਲੇ ਪੰਜਾਬੀ ਗਾਇਕ ਗੁਰੀ ਵਲੋਂ ਇਸ ਫਿਲਮ 'ਚ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਸਰਹਾਇਆ ਗਿਆ ਸੀ। ਜਿਸ ਦੇ ਚੱਲਦੇ ਉਹ ਬਹੁਤ ਜਲਦ ਇਕ ਹੋਰ ਫਿਲਮ 'ਚ ਨਜ਼ਰ ਆਉਣ ਵਾਲੇ ਹਨ। ਜੀ ਹਾਂ ਇਹ ਅਸੀਂ ਨਹੀਂ ਸਗੋਂ ਗੁਰੀ ਦੀਆਂ ਇੰਸਟਾਗ੍ਰਾਮ ਦੀਆਂ ਤਸਵੀਰਾਂ ਆਖ ਰਹੀਆਂ ਹਨ। ਉਨ੍ਹਾਂ ਨੇ ਜੱਸ ਮਾਣਕ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ''ਗੁੱਡ ਲੱਕ ਦੋਵਾਂ ਨੂੰ..ਨਵੀਂ ਮੂਵੀ ਲਈ''। ਨਾਲ ਹੀ ਉਨ੍ਹਾਂ ਨੇ ਵੀਡੀਓ ਕੈਮਰੇ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਇਸ ਤਸਵੀਰ 'ਚ ਦੋਵਾਂ ਸਿੰਗਰਾਂ ਨੇ ਕਲੈਪ ਬੋਰਡ ਫੜ੍ਹਿਆ ਹੋਇਆ ਹੈ ਤੇ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਜੱਸ ਮਾਣਕ ਨੇ ਵੀ ਆਪਣੀ ਇੰਸਟਾਗ੍ਰਾਮ ਦੀਆਂ ਸਟੋਰੀਆਂ 'ਚ ਸ਼ੂਟ ਦੀਆਂ ਵੀਡੀਓ ਪਾਈ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀਆਂ ਸ਼ੂਟ ਤੋਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜੇ ਗੱਲ ਕਰੀਏ ਫਿਲਮ ਦੇ ਨਾਂ ਦੀ ਤਾਂ ਉਸ ਬਾਰੇ ਅਤੇ ਬਾਕੀ ਦੀ ਸਟਾਰ ਕਾਸਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

 
 
 
 
 
 
 
 
 
 
 
 
 
 

Big Dreams With Yaar Beli ❤️

A post shared by GURI (ਗੁਰੀ) (@officialguri_) on Nov 3, 2019 at 12:35am PDT


ਦੱਸ ਦਈਏ ਕਿ ਇਸ ਫਿਲਮ ਨੂੰ ਵੀ ਮਾਨਵ ਸ਼ਾਹ ਡਾਇਰੈਕਟ ਕਰ ਰਹੇ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ 'ਸਿਕੰਦਰ 2' ਨੂੰ ਡਾਇਰੈਕਟ ਕੀਤਾ ਸੀ। ਇਸ ਨੂੰ ਪੇਸ਼ ਕਰ ਰਹੇ ਨੇ ਗੀਤ ਐੱਮ ਪੀ 3, ਖੁਸ਼ ਪ੍ਰੋਡਕਸ਼ ਐਂਡ ਓਮਜੀ ਸਟਾਰ ਸਟੂਡੀਓ। ਹੁਣ ਦੇਖਣਾ ਇਹ ਹੋਵੇਗਾ ਕਿ ਫਿਲਮ ਦੇ ਨਾਂ ਤੇ ਬਾਕੀ ਸਟਾਰ ਕਾਸਟ 'ਤੋਂ ਪਰਦਾ ਕਦੋਂ ਚੁੱਕਿਆ ਜਾਂਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News