ਗੁਰਇਕ ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਈਆਂ ਲਾਵਾਂ

1/31/2020 3:53:06 PM

ਜਲੰਧਰ (ਬਿਊਰੋ) : ਪੰਜਾਬੀ ਗਾਇਕੀ ਦਾ ਬਾਬਾ ਬੋਹੜ ਅਖਵਾਉਣ ਵਾਲੇ ਨਾਮੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਦੇ ਪੁੱਤਰ ਗੁਰਇਕ ਮਾਨ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਦੇ ਮੁੰਡਿਆਂ ਜੱਟਾਂ ਦੀ ਸਿਮਰਨ ਕੌਰ ਮੁੰਡੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਲਈਆਂ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਗੁਰਦਾਸ ਮਾਨ ਦੇ ਪੁੱਤਰ ਦੇ ਵਿਆਹ 'ਚ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਬਾਲੀਵੁੱਡ ਦੀਆਂ ਵੀ ਕਈ ਹਸਤੀਆਂ ਨੇ ਸ਼ਿਰਕਤ ਕੀਤੀ।
PunjabKesari
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਰਿਕ ਦੀ ਹਲਦੀ-ਫੁੱਲਣ ਦੀ ਰਸਮ 'ਚ ਗੁਰਦਾਸ ਮਾਨ ਸਮੇਤ ਬਾਲੀਵੁੱਡ ਦੇ ਹੋਰ ਹਸਤੀਆਂ ਨੇ ਖੂਬ ਰੌਣਕਾਂ ਲਾਈਆਂ ਸਨ। ਮਸ਼ਹੂਰ ਜੋੜਾ ਦੇ ਵਿਆਹ 'ਚ ਹਨੀ ਸਿੰਘ, ਬਾਦਸ਼ਾਹ, ਕਪਿਲ ਸ਼ਰਮਾ, ਸਰਗੁਣ ਮਹਿਤਾ ਤੇ ਐਮੀ ਵਿਰਕ ਸਮੇਤ 102 ਮਹਿਮਾਨ 2 ਦਿਨ ਪਟਿਆਲੇ ਰਹੇ। ਵੀਰਵਾਰ ਨੂੰ ਗੁਰਇਕ ਤੇ ਸਿਮਰਨ ਕੌਰ ਦੀ ਮਹਿੰਦੀ ਦੀਆਂ ਰਸਮਾਂ ਇਕ ਹੋਟਲ 'ਚ ਹੋਈਆਂ ਸਨ।
PunjabKesari

ਪੁੱਤਰ ਦੀ ਹਲਦੀ ਸੈਰੇਮਨੀ 'ਚ ਗੁਰਦਾਸ ਮਾਨ ਨੇ ਆਪਣਾ ਹਿੱਟ ਗੀਤ 'ਮੁੜ-ਮੁੜ ਯਾਦ ਸਤਾਵੇ ਪਿੰਡ ਦੀਆਂ ਗਾਲੀਆਂ ਦੀ' ਗਾ ਕੇ ਖੂਬ ਭੰਗੜਾ ਪਾਇਆ ਸੀ ਅਤੇ ਕੁਝ ਮਹਿਮਾਨਾਂ ਲਈ ਇਕ ਵਧੀਆ ਕਾਕਟੇਲ ਪਾਰਟੀ ਵੀ ਰੱਖੀ ਗਈ ਸੀ। ਦੱਸ ਦਈਏ ਕਿ ਗੁਰਇਕ ਮਾਨ ਵੀਡੀਓ ਡਾਇਰੈਕਟਰ ਹੈ, ਜਦੋਂਕਿ ਸਿਮਰਨ ਕੌਰ ਮੁੰਡੀ ਮੁੰਬਈ ਦੀ ਮਾਡਲ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News