ਦਰਸ਼ਕਾਂ ਦੇ ਦਿਲ ਲੁੱਟਣ ਨੂੰ ਤਿਆਰ ਹੈ ਗੁਰਜੈਜ਼ ਤੇ ਆਰ ਨੇਤ ਦੀ ਜੋੜੀ, ਸਾਂਝਾ ਕੀਤਾ ਪੋਸਟਰ
5/30/2020 12:00:57 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੁਰਜੈਜ਼ ਕਾਫੀ ਸਮੇਂ ਬਾਅਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਦਰਸ਼ਕਾਂ ਦੇ ਸਨਮੁਖ ਹੋ ਰਹੇ ਹਨ। ਜੀ ਹਾਂ ਉਹ 'ਐਵਰੇਜ' ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਨੂੰ ਗੁਰਜੈਜ਼ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ, ਜਿਸ 'ਚ ਪੰਜਾਬੀ ਗਾਇਕ ਆਰ ਨੇਤ ਫੀਚਰਿੰਗ ਕਰਨਗੇ। ਹਾਲ ਹੀ 'ਚ ਦੋਵੇਂ ਕਲਾਕਾਰਾਂ ਨੇ ਇਸ ਗੀਤ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ, ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਗੀਤ ਦੇ ਬੋਲ ਆਰ ਨੇਤ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦੀਆਂ ਸੰਗੀਤਕ ਧੁਨਾਂ ਨੂੰ Syco Style ਵਲੋਂ ਸਜਾਇਆ ਗਿਆ ਹੈ। ਗੀਤ ਦਾ ਵੀਡੀਓ ਬਦਨਾਮ ਬੰਦੇ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੂ-ਬ-ਰੂ ਹੋਵੇਗਾ। ਪ੍ਰਸ਼ੰਸਕ ਬਹੁਤ ਬੇਸਬਰੀ ਨਾਲ ਗੁਰਜੈਜ਼ ਦੇ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਹਨ।
ਗੁਰਜੈਜ਼ ਇਸ ਤੋਂ ਪਹਿਲਾਂ ਵੀ 'ਡ੍ਰੀਮਜ਼', 'ਇੰਚ ਦੀ ਕੀ ਗੱਲ', 'ਯਾਰਾਂ ਪਿੱਛੇ' , 'ਯਾਰੀ ਤੇਰੀ', 'ਹੌਂਸਲੇ', 'ਗੁੱਸਾ ਜੱਟੀ ਦਾ' ਵਰਗੇ ਕਈ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ