ਜਦੋਂ ਪੂਜਾ ਬੱਤਰਾ ਨੂੰ ਨਵਾਬ ਨੇ ਪਰਿਵਾਰ ਸਾਹਮਣੇ ਗੋਡਿਆਂ ਭਾਰ ਬੈਠ ਕੇ ਕੀਤਾ ਸੀ ਪ੍ਰਪੋਜ਼, ਦੇਖੋ ਤਸਵੀਰਾਂ
5/30/2020 12:06:01 PM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹ, ਜਿਸ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਪੂਰੇ ਦੇਸ਼ 'ਚ ਤਾਲਾਬੰਦੀ ਜਾਰੀ ਹੈ। ਸੈਲੀਬ੍ਰੇਟੀਜ਼ ਇਸ ਦੌਰਾਨ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰ ਰਹੇ ਹਨ। ਫਿਲਮ 'ਵਿਰਾਸਤ', 'ਹਸੀਨਾ ਮਾਨ ਜਾਏਗੀ' ਸਣੇ ਕਈ ਫਿਲਮਾਂ 'ਚ ਕੰਮ ਕਰਨ ਵਾਲੀ ਅਦਾਕਾਰਾ ਨੇ ਆਪਣੀ ਇੱਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕਰਦੇ ਹੋਏ ਆਪਣੇ ਪਤੀ ਨਵਾਬ ਬਾਰੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਗੋਡਿਆਂ ਭਾਰ ਹੋ ਕੇ ਉਨ੍ਹਾਂ ਦੇ ਮਾਪਿਆਂ ਕੋਲੋਂ ਉਨ੍ਹਾਂ ਦਾ ਹੱਥ ਮੰਗਣ ਗਏ ਸਨ।
ਪੂਜਾ ਬੱਤਰਾ ਨੇ ਦੱਸਿਆ ਕਿ ਰਿਲੇਸ਼ਨਸ਼ਿਪ ਦੇ ਸ਼ੁਰੂਆਤੀ ਦੌਰ 'ਚ ਨਵਾਬ ਮੈਨੂੰ ਏਅਰਪੋਰਟ 'ਤੇ ਲੈਣ ਆਏ ਸਨ ਅਤੇ ਉਹ ਮੈਨੂੰ ਵਿਆਹ ਲਈ ਪ੍ਰਪੋਜ਼ ਕਰਨਾ ਚਾਹੁੰਦਾ ਸੀ ਪਰ ਕਰ ਨਹੀਂ ਸਕਿਆ। ਇਸ ਤੋਂ ਬਾਅਦ ਉਹ ਮੇਰੇ ਮਾਤਾ ਪਿਤਾ ਨੂੰ ਮਿਲਣ ਲਈ ਦਿੱਲੀ ਆਇਆ, ਜਿਸ ਤੋਂ ਬਾਅਦ ਇਹ ਗੱਲ ਅੱਗੇ ਤੁਰੀ ਸੀ।
ਅਦਾਕਾਰਾ ਪੂਜਾ ਬੱਤਰਾ ਨੇ ਵੀ ਤਾਲਾਬੰਦੀ 'ਚ ਆਪਣੀਆਂ ਮਿੱਠੀਆਂ ਯਾਦਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਪੂਜਾ ਨੇ ਆਪਣੇ ਇੰਸਟਾਗ੍ਰਾਮ ਨੇ ਇਕ ਬਹੁਤ ਹੀ ਖਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਦੇ ਪਤੀ ਨਵਾਬ ਸ਼ਾਹ ਉਨ੍ਹਾਂ ਨੂੰ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਹਨ। ਪੂਜਾ ਬੱਤਰਾ ਅਤੇ ਐਕਟਰ ਨਵਾਬ ਸ਼ਾਹ ਨੇ ਪਿਛਲੇ ਸਾਲ ਸੱਤ ਫੇਰੇ ਲੈ ਕੇ ਪਤੀ-ਪਤਨੀ ਦੇ ਰਿਸ਼ਤੇ 'ਚ ਬੱਝੇ। ਦੋਵਾਂ ਨੇ ਪਿਛਲੇ ਸਾਲ ਜੁਲਾਈ 'ਚ ਦਿੱਲੀ 'ਚ ਵਿਆਹ ਕਰਵਾਇਆ ਸੀ।
ਦੱਸ ਦੇਈਏ ਕਿ ਵਿਆਹ ਤੋਂ ਪਹਿਲਾਂ ਦੋਵਾਂ ਨੇ ਇਕ-ਦੂਜੇ ਨੂੰ ਕਾਫੀ ਸਮੇਂ ਤੱਕ ਡੇਟ ਕੀਤਾ ਸੀ। ਉਥੇ ਹੀ ਹੁਣ ਪੂਜਾ ਨੇ ਤਸਵੀਰ ਸ਼ੇਅਰ ਕਰਕੇ ਦੱਸਿਆ ਕਿ ਨਵਾਬ ਨੇ ਉਸ ਨੂੰ ਪਰਿਵਾਰ ਦੇ ਸਾਹਮਣੇ ਕਿਵੇਂ ਪ੍ਰਪੋਜ਼ ਕੀਤਾ ਸੀ। ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਨਵਾਬ ਨੇ ਪੂਜਾ ਨੂੰ ਆਪਣੇ ਮਾਤਾ-ਪਿਤਾ ਸਾਹਮਣੇ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕੀਤਾ ਸੀ। ਪੂਜਾ ਨੇ ਇਹ ਵੀ ਲਿਖਿਆ ਕਿ ਪਰਿਵਾਰ ਦਾ ਆਸ਼ੀਰਵਾਦ ਅਤੇ ਪਿਆਰ ਹਮੇਸ਼ਾ ਸਾਡੇ ਨਾਲ ਹਮੇਸ਼ਾ ਬਣਿਆ ਰਹੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ