1 ਮਹੀਨੇ ਪਹਿਲਾਂ ਇਰਫਾਨ ਖਾਨ ਨੇ ਦੁਨੀਆ ਨੂੰ ਕਿਹਾ ਸੀ ਅਲਵਿਦਾ, ਪਤਨੀ ਨੇ ਮੁੜ ਲਿਖੀ ਭਾਵੁਕ ਪੋਸਟ

5/30/2020 12:50:23 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਦਿੱਗਜ ਅਦਾਕਾਰ ਇਰਫਾਨ ਖਾਨ ਨੇ ਇਕ ਮਹੀਨਾ ਪਹਿਲਾਂ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਹੁਣ ਉਨ੍ਹਾਂ ਦੇ ਚਾਹੁਣ ਵਾਲੇ ਅਤੇ ਉਨ੍ਹਾਂ ਦੇ ਕਰੀਬੀ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਸ਼ੇਅਰ ਕਰ ਰਹੇ ਹਨ। ਉਨ੍ਹਾਂ ਦੀ ਪਤਨੀ ਸੁਤਾਪਾ ਨੇ ਫੇਸਬੁੱਕ ਅਕਾਊਂਟ 'ਤੇ ਉਨ੍ਹਾਂ ਲਈ ਇਕ ਇਮੋਸ਼ਨਲ ਕਰਨ ਵਾਲਾ ਨੋਟ ਲਿਖਿਆ ਹੈ। ਉਥੇ ਹੀ, ਜੈਪੁਰ ਦੇ ਰਹਿਣ ਵਾਲੇ ਦੋਸਤ ਨੇ ਵੀ ਉਨ੍ਹਾਂ ਨਾਲ ਜੁੜੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ ਹਨ ਅਤੇ ਇਰਫਾਨ ਖਾਨ ਦੀਆਂ ਉਹ ਗੱਲਾਂ ਦੱਸੀਆਂ ਹਨ, ਜੋ ਕਿਸੇ ਨੂੰ ਸ਼ਾਇਦ ਹੀ ਪਤਾ ਹੋਣ। ਇਰਫਾਨ ਦੇ ਦੋਸਤ ਜਿਯਾਉਲਾਹ ਨੇ ਜੈਪੁਰ ਨਾਲ ਜੁੜੀਆਂ ਯਾਦਾਂ ਸ਼ੇਅਰ ਕੀਤੀਆਂ ਅਤੇ ਉਨ੍ਹਾਂ ਨੇ ਦੱਸਿਆ ਕਿ ਜਦੋਂ ਇਰਫਾਨ ਜੈਪੁਰ ਆਉਂਦੇ ਸਨ ਤਾਂ ਉਹ ਕਿਵੇਂ ਰਹਿੰਦੇ ਸੀ ਅਤੇ ਕਿੰਨੇ ਖੁਸ਼ ਰਹਿੰਦੇ ਸਨ। ਨਾਲ ਹੀ ਦੋਸਤ ਨੇ ਇਹ ਵੀ ਦੱਸਿਆ ਕਿ ਇਰਫਾਨ ਖਾਨ ਨੇ ਕੋਰੋਨਾ ਵਾਇਰਸ ਸੰਕਟ ਦੌਰਾਨ ਵੀ ਗਰੀਬਾਂ ਦੀ ਮਦਦ ਲਈ ਸਹਾਇਤਾ ਦਿੱਤੀ ਸੀ। ਦੋਸਤ ਦਾ ਕਹਿਣਾ ਹੈ ਕਿ ਪਰ ਉਹ ਨਹੀਂ ਚਾਹੁੰਦੇ ਸਨ ਕਿ ਇਹ ਕਿਸੇ ਨੂੰ ਵੀ ਪਤਾ ਲੱਗੇ। ਇਸ ਲਈ ਉਨ੍ਹਾਂ ਨੇ ਇਸ ਦਾ ਕਦੇ ਜ਼ਿਕਰ ਨਹੀਂ ਕੀਤਾ।

ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਜਿਯਾਉਲਾਹ ਨੇ ਦੱਸਿਆ, ''ਕੋਰੋਨਾ ਵਾਇਰਸ ਕਾਰਨ ਅਸੀਂ ਲੋਕਾਂ ਦੀ ਮਦਦ ਲਈ ਫੰਡ ਇਕੱਠਾ ਕਰ ਰਹੇ ਸੀ। ਜਦੋਂ ਅਸੀਂ ਇਰਫਾਨ ਦੇ ਭਰਾ ਨੂੰ ਦੱਸਿਆ ਤਾਂ ਉਹ ਮਦਦ ਲਈ ਤਿਆਰ ਹੋ ਗਏ ਅਤੇ ਇਰਫਾਨ ਨੇ ਵੀ ਗਰੀਬਾਂ ਦੀ ਮਦਦ ਲਈ ਆਰਥਿਕ ਸਹਾਇਤਾ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸੇ ਨੂੰ ਵੀ ਪਤਾ ਨਹੀਂ ਚੱਲਣਾ ਚਾਹੀਦਾ ਕਿ ਉਨ੍ਹਾਂ ਨੇ ਮਦਦ ਕੀਤੀ ਹੈ। ਉਨ੍ਹਾਂ ਦੇ ਪਰਿਵਾਰ ਅਨੁਸਾਰ, ਉਨ੍ਹਾਂ ਦਾ ਵਿਸ਼ਵਾਸ ਹੈ ਕਿ ਮਦਦ ਕਰਨਾ ਜ਼ਿਆਦਾ ਜ਼ਰੂਰੀ ਹੈ। ਉਥੇ ਹੀ ਇਰਫਾਨ ਖਾਨ ਦੀ ਪਤਨੀ ਨੇ ਵੀ ਉਨ੍ਹਾਂ ਦੀ ਮੌਤ ਤੋਂ ਬਾਅਦ ਇਕ ਮਹੀਨੇ ਬਾਅਦ ਫੇਸਬੁੱਕ 'ਤੇ ਪੋਸਟ ਲਿਖਿਆ ਹੈ ਅਤੇ ਇਰਫਾਨ ਨਾਲ ਤਸਵੀਰ ਸਾਂਝੀ ਕੀਤੀ ਹੈ।

ਇਸ ਤਸਵੀਰ ਨਾਲ ਸੁਤਾਪਾ ਨੇ ਲਿਖਿਆ, ''ਇਥੋਂ ਬਹੁਤ ਦੂਰ ਹਰ ਸਹੀ ਅਤੇ ਗਲਤ ਅੱਗੇ ਇਕ ਖਾਲੀ ਮੈਦਾਨ ਹੈ। ਮੈਂ ਉਥੇ ਮਿਲਾਂਗਾ ਤੁਹਾਨੂੰ। ਜਦੋਂ ਆਪਣੀ ਆਤਮਾ ਘਾਹ 'ਤੇ ਚੈਨ ਨਾਲ ਲੇਟੇਗੀ ਅਤੇ ਦੁਨੀਆ ਗੱਲਾਂ ਕਰਕੇ ਥੱਕ ਗਈ ਹੋਵੇਗੀ। ਬਸ ਇਹ ਕੁਝ ਹੀ ਸਮੇਂ ਦੀ ਗੱਲ ਹੈ। ਮਿਲਾਂਗੇ ਗੱਲਾਂ ਕਰਾਂਗੇ। ਤੁਹਾਡੇ ਨਾਲ ਦੁਬਾਰਾ ਮਿਲਣ ਤਕ।'' ਇਰਫਾਨ ਖਾਨ ਦੀ ਮੌਤ 29 ਅਪ੍ਰੈਲ 2020 ਨੂੰ ਹੋਈ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News