ਸਲਮਾਨ ਖਾਨ ਨੇ ਪੁਲਸ ਮੁਲਾਜ਼ਮਾਂ ਨੂੰ ਵੰਡੇ 1 ਲੱਖ ਸੈਨੀਟਾਈਜ਼ਰ

5/30/2020 1:00:59 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨਾ ਸਿਰਫ ਆਪਣੀਆਂ ਫਿਲਮਾਂ ਲਈ ਸਗੋਂ ਆਪਣੀ ਦਰਿਆਦਿਲੀ ਲਈ ਵੀ ਜਾਣੇ ਜਾਂਦੇ ਹਨ। ਉਹ ਹਰ ਮੁਸ਼ਕਲ ਦੀ ਘੜੀ 'ਚ ਲੋਕਾਂ ਦੀ ਮਦਦ ਕਰਨ ਅੱਗੇ ਆਉਂਦੇ ਹਨ। ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ ਵੀ ਸਲਮਾਨ ਖਾਨ ਨੇ ਆਪਣੀ ਦਰਿਆਦਿਲੀ ਦਿਖਾਈ ਹੈ। ਉਨ੍ਹਾਂ ਨੇ ਦਿਲ ਖੋਲ੍ਹ ਕੇ ਮਜ਼ਦੂਰਾਂ ਤੇ ਗਰੀਬਾਂ ਦੀ ਮਦਦ ਕੀਤੀ। ਹਾਲ ਹੀ 'ਚ ਸਲਮਾਨ ਖਾਨ ਆਪਣੇ ਨਵੇਂ ਬਿਜ਼ਨੈੱਸ ਨੂੰ ਸ਼ੁਰੂ ਕਰਨ ਨੂੰ ਲੈ ਕੇ ਚਰਚਾ 'ਚ ਆਏ ਹਨ। ਉਨ੍ਹਾਂ ਨੇ ਬਲਾਦਿੰਗ, ਫਿਟਨੈੱਸ ਇਕਵਿਪਮੈਂਟ, ਜਿਮ ਅਤੇ ਸਾਈਕਿਲ ਬ੍ਰਾਂਡ ਤੋਂ ਬਾਅਦ ਆਪਣਾ ਪਰਸਨਲ (ਨਿੱਜੀ) 'ਗਰੁਮਿੰਗ ਕੇਅਰ ਬ੍ਰਾਂਡ ਕ੍ਰੈਸ਼' ਲਾਂਚ ਕੀਤਾ ਹੈ। ਉਨ੍ਹਾਂ ਨੇ 24 ਮਈ ਦੀ ਦੇਰ ਰਾਤ ਸੋਸ਼ਲ ਮੀਡੀਆ 'ਤੇ ਆਪਣੇ ਨਵੇਂ ਮੈਂਬਰਾਂ ਅਤੇ ਪਰਸਨਲ ਕੇਅਰ ਬ੍ਰਾਂਡ ਦੇ ਲਾਂਚ ਦਾ ਐਲਾਨ ਕੀਤਾ ਸੀ। ਹੁਣ ਇਸ ਦੌਰਾਨ ਸਲਮਾਨ ਨੇ ਇਕ ਹੋਰ ਇਸ ਤਰ੍ਹਾਂ ਦਾ ਕੰਮ ਕੀਤਾ ਹੈ, ਜਿਸ ਲਈ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ।

ਦਰਅਸਲ ਸਲਮਾਨ ਖਾਨ ਨੇ ਆਪਣੇ ਨਵੇਂ ਬ੍ਰਾਂਡ ਕ੍ਰੈਸ਼ ਦੀ ਸ਼ੁਰੂਆਤ ਨਾਲ ਹੀ ਕੋਰੋਨਾ ਵਾਇਰਸ ਨੂੰ ਧਿਆਨ 'ਚ ਰੱਖਦੇ ਹੋਏ ਇਕ ਲੱਖ ਸੈਨਾਟਾਈਜ਼ਰ ਦਾਨ ਕੀਤੇ ਹਨ। ਉਨ੍ਹਾਂ ਨੇ ਇਸ ਕੰਮ ਦੀ ਕਾਫੀ ਤਾਰੀਫ ਹੋ ਰਹੀ ਹੈ। ਮਹਾਰਾਸ਼ਟਰ ਦੇ ਨੇਤਾ ਰਾਹੁਲ ਐੱਨ ਕਨਾਲ ਨੇ ਇਕ ਟਵੀਟ ਰਾਹੀਂ ਸਲਮਾਨ ਖਾਨ ਨੂੰ ਧੰਨਵਾਦ ਕਹਿੰਦੇ ਹੋਏ ਉਨ੍ਹਾਂ ਨੇ ਕੰਮ ਦੀ ਸਰਾਹਨਾ (ਤਾਰੀਫ) ਕੀਤੀ ਹੈ।
Image
ਦੱਸ ਦਈਏ ਕਿ ਮਹਾਰਾਸ਼ਟਰ ਦੇ ਨੇਤਾ ਰੀਹੁਲ ਐੈੱਨ ਕਨਾਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੁਲਸ ਨੂੰ ਸੌਂਪੇ ਜਾ ਰਹੇ ਸੈਨੀਟਾਈਜ਼ਰ ਦੀਆਂ ਤਸਵੀਰਾਂ ਸਾਝੀਆਂ ਕੀਤੀਆਂ ਹਨ। ਹੁਣ ਤਕ 1 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੈਨੀਟਾਈਜ਼ਰ ਵੰਡ ਚੁੱਕੇ ਹਨ।
Image
ਰਾਹੁਲ ਨੇ ਇਹ ਕੰਮ ਸਲਮਾਨ ਨਾਲ ਹੈਂਗਰੀ ਨਾਮਕ ਅਭਿਐਨ ਦੇ ਤਹਿਤ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ''ਸਲਮਾਨ ਖਾਨ ਦਾ ਧੰਨਵਾਦ, ਨਾਲ ਹੀ ਉਨ੍ਹਾਂ ਨੇ ਲਿਖਿਆ ਹੈ, ਸਾਰੇ ਪੁਲਸ ਮੁਲਾਜ਼ਮਾਂ 'ਚ ਸੈਨੀਟਾਈਜ਼ਰ ਵੰਡੇ ਹਨ।''
Imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News