ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਗੁਰਨਾਮ ਭੁੱਲਰ ਨੇ ਇੰਝ ਦਿੱਤੀ ਸ਼ਰਧਾਂਜਲੀ (ਵੀਡੀਓ)

5/29/2020 9:01:11 AM

ਜਲੰਧਰ (ਬਿਊਰੋ) — ਤਾਲਾਬੰਦੀ ਦੇ ਚੱਲਦਿਆਂ ਪੰਜਾਬੀ ਗਾਇਕ ਵੀ ਆਪੋ-ਆਪਣੇ ਘਰ 'ਚ ਹੀ ਸਮਾਂ ਬਿਤਾ ਰਹੇ ਹਨ ਪਰ ਉਹ ਇਸ ਸਮੇਂ ਦਾ ਪੂਰਾ ਫਾਇਦਾ ਲੈਂਦੇ ਹੋਏ ਆਪਣੇ ਫੈਨਜ਼ ਨੂੰ ਸਰਪ੍ਰਾਇਜ਼ ਦੇ ਰਹੇ ਹਨ। ਨਾਮੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਪੰਜਾਬੀ ਸੰਗੀਤ ਜਗਤ ਦੇ ਨਾਮੀ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਉਹ ਕੁਲਵਿੰਦਰ ਢਿੱਲੋਂ ਦਾ ਸੁਪਰ ਹਿੱਟ ਗੀਤ 'ਕੱਲੀ ਕਿਤੇ ਮਿਲ' ਗੀਤ ਨੂੰ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੋ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ 'ਤੇ ਆ ਚੁੱਕੇ ਹਨ।

 
 
 
 
 
 
 
 
 
 
 
 
 
 

Music @vikrantgroovesofficial video @vishavjeet_naddha video idea inspired from dear big brother @ammyvirk

A post shared by Gurnam Bhullar (@gurnambhullarofficial) on May 26, 2020 at 7:45am PDT

ਤਾਲਾਬੰਦੀ 'ਚ ਬਹੁਤ ਸਾਰੇ ਗਾਇਕ ਪੁਰਾਣੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਰੀਮੇਕ ਕਰਕੇ ਸ਼ੇਅਰ ਕਰ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਐਮੀ ਵਿਰਕ ਵੀ ਬਹੁਤ ਸਾਰੇ ਪੁਰਾਣੇ ਪੰਜਾਬੀ ਗੀਤਾਂ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰ ਚੁੱਕੇ ਹਨ।

 
 
 
 
 
 
 
 
 
 
 
 
 
 

One of my favourite track , hamesha dil c iss gaane nu gaun da par schedule busy hon karke kde time nhi c miliya , so finally locdwon special 🤣 Music @vikrantgroovesofficial Video @vishavjeet_naddha

A post shared by Gurnam Bhullar (@gurnambhullarofficial) on May 28, 2020 at 5:14am PDT

ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਉਹ ਪੰਜਾਬੀ ਸੰਗੀਤ ਜਗਤ ਦੇ ਨਾਲ ਅਦਾਕਾਰੀ ਦੇ ਖੇਤਰ ਵੀ ਆਪਣੀ ਐਕਟਿੰਗ ਦਾ ਲੋਹਾ ਮਨਵਾ ਚੁੱਕੇ ਹਨ। ਪਿਛਲੇ ਸਾਲ ਉਨ੍ਹਾਂ ਨੇ 'ਸੁਰਖੀ ਬਿੰਦੀ' ਵਰਗੀ ਸੁਪਰ ਹਿੱਟ ਫਿਲਮ ਦਿੱਤੀ ਸੀ। ਇਸ ਤੋਂ ਇਲਾਵਾ ਇਸ ਸਾਲ ਵੀ ਉਨ੍ਹਾਂ ਦੀ ਕਈ ਫਿਲਮਾਂ ਆਉਣੀਆਂ ਸਨ ਪਰ ਕੋਰੋਨਾ ਵਾਇਰਸ ਕਰਕੇ ਆਉਣ ਵਾਲੀ ਫਿਲਮਾਂ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News